Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੪ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਤੂਫ਼ਾਨ ਤੋਲਣਾ-ਬਹੁਤ ਕੁਫਰ ਦੀ ਗਲ ਕਰਨੀ, ਬਹੁਤ ਵੱਡੀ ਉਜ ਲਾਉਣੀ

ਦੀਪੋ ਨੇ ਆਪਣੀ ਸਹੇਲੀ ਨੂੰ ਕਿਹਾ—ਤੁਫਾਨ ਨਾ ਤੋਲ ਨੀ। ਲੋਕਾਂ ਦੇ ਤਾਂ ਕੰਨਾਂ ਤੀਕ ਮੂੰਹ ਪਾਟੇ ਹੋਏ ਨੇ। ਐਵੇਂ ਮੇਰੇ ਪਿਤਾ ਜੀ ਤੇ ਉਜਾਂ ਲਾਈ ਜਾਂਦੇ ਨੇ।

ਤੂੰ ਤੂੰ ਮੈਂ ਮੈਂ ਕਰਨਾ-ਝਗੜਾ ਹੋਣਾ, ਮੰਦਾ ਬੋਲਣਾ

ਬੱਚਿਆਂ ਦੀ ਲੜਾਈ ਤੋਂ ਉਨ੍ਹਾਂ ਵਿੱਚ ਵੀ ਤੂੰ ਤੂੰ ਮੈਂ ਮੈਂ ਹੋ ਪਈ। ਬੱਚੇ ਤੇ ਮੁੜ ਉਹੋ ਜਹੇ ਹੋ ਗਏ ਪਰ ਉਨ੍ਹਾਂ ਦੇ ਹੁਣ ਤੀਕ ਮੂੰਹ ਵੱਟੇ ਹੋਏ ਹਨ।

ਤੇਰਾਂ ਤਾਲੀ ਹੋਣਾ-ਬਹੁਤ ਚਲਾਕ ਹੋਣਾ

ਸੱਸ ਨੇ ਆਪਣੀ ਨੂੰਹ ਨਾਲ ਲੜਦਿਆਂ ਹੋਇਆਂ ਕਿਹਾ, ''ਤੇਰਾਂ ਤਾਲੀ, ਮੇਰੇ ਨਾਲ ਚਲਾਕੀਆਂ ਕਰਦੀ ਹੈ।"

ਤੇਲ ਚੜ੍ਹਾਉਣਾ-ਮਾਈਏਂ ਪਾ ਕੇ ਵਟਣਾ ਮਲਣਾ

ਰੱਬ ਨੇ ਉਸ ਨੂੰ ਬੜੀ ਸੁੰਦਰਤਾ ਦਿੱਤੀ ਹੈ। ਉਸ ਨੂੰ ਤੇਲ ਚੜ੍ਹਾਉਣ ਦੀ ਕੀ ਲੋੜ ਹੈ। ਰੂਪ ਤੇ ਉਸ ਨੂੰ ਪਹਿਲਾਂ ਹੀ ਚੜ੍ਹਿਆ ਹੋਇਆ ਹੈ।

ਤੇਲ ਚੋਣਾ-ਸਵਾਗਤ ਕਰਨਾ

ਜਦੋਂ ਨਵਾਂ ਜਵਾਈ ਘਰ ਆਇਆ, ਤਾਂ ਸੱਸ ਨੇ ਉਸ ਨੂੰ ਤੇਲ ਚੋ ਕੇ ਅੰਦਰ ਲੰਘਾਇਆ।

ਤੇਲ ਦੀ ਕੜਾਹੀ ਵਿੱਚ ਪੈਣਾ-ਬੜਾ ਦੁਖੀ ਹੋਣਾ

ਪੁੱਤਰ ਦੀ ਮੌਤ ਨੇ ਮੈਨੂੰ ਜੀਂਦਿਆਂ ਜੀ ਤੇਲ ਦੀ ਕੜਾਹੀ ਵਿੱਚ ਪਾ ਦਿੱਤਾ ਹੈ। ਮੇਰੇ ਪਾਸੋਂ ਮਰਿਆ ਵੀ ਨਹੀਂ ਜਾਂਦਾ ਤੇ ਦੁਖ ਵੀ ਨਹੀਂ ਸਹਾਰਿਆ ਜਾਂਦਾ।

ਤੇਲ ਨਿਕਲਣਾ-ਗਰਮੀ ਲੱਗ ਕੇ ਬਹੁਤ ਮੁੜ੍ਹਕਾ ਆਉਣਾ

ਤੁਸੀਂ ਕਹਿੰਦੇ ਹੋ ਗਰਮੀ ਹੀ ਕੋਈ ਨਹੀਂ ਪਰ ਮੇਰਾ ਤੇਲ ਨਿਕਲ ਰਿਹਾ ਹੈ। ਸਾਰੇ ਕੱਪੜੇ ਪਸੀਨੇ ਨਾਲ ਭਿੱਜੇ ਹੋਏ ਹਨ।

ਤੇੜ ਆਉਣਾ-ਮਕਾਨ ਜਾਂ ਲੱਕੜ ਵਿੱਚ ਵਿਰਲ ਹੋ ਜਾਣਾ

ਜਦੋਂ ਭੁਚਾਲ ਆਇਆ ਸੀ, ਇਸ ਦੀਵਾਰ ਵਿੱਚ ਦੋ ਤੇੜਾਂ ਆ ਗਈਆਂ ਸਨ।

ਤੋਸਾ ਬੀੜ ਚੁੱਕਣਾ-ਢਿੱਡ ਭਰ ਕੇ ਖਾਣਾ

''ਤੇਰੇ ਤੇ ਢਿੱਡ ਵਿੱਚ ਖੌਰੇ ਡੈਣ ਵੜ ਗਈ ਏ । ਤਰਕਾਲਾਂ ਨਾ, ਨਾਲੇ ਸੋਤਾ ਪੈ ਗਿਆ ਏ ਤੇਰੇ ਭਾ ਦਾ । ਮੁਨ੍ਹੇਰੇ ਪਹਿਲਾਂ ਚਾਹ ਦਾ ਕਟੋਰਾ ਤੇ ਦੋ ਮੰਨੀਆਂ ਖਾਧੀਆਂ ਈਂ, ਦੁਪਹਿਰੇ ਫੇਰ ਤੋਂਸਾ ਬੀੜ ਚੁੱਕਾ ਏਂ । ਢਿੱਡ ਨਾ ਹੋਇਆ, ਖੂਹ ਹੋ ਗਿਆ ਔਂਤਰਾ।"

ਤੋਤਾ ਚਸ਼ਮ ਹੋ ਜਾਣਾ-ਕੋਰਾ ਹੋ ਜਾਣਾ, ਕਿਸੇ ਦੀ ਕੀਤੀ ਭਲਾਈ ਨੂੰ ਭੁੱਲ ਜਾਣਾ

ਕੱਲ੍ਹ ਜਿਸ ਨੂੰ ਤੁਸੀਂ ਸਭ ਕੁਝ ਅਰਪਨ ਕਰ ਰਹੇ ਸੀ, ਅੱਜ ਜੋ ਉਸ ਨੂੰ ਚਹੁੰ ਪੈਸਿਆਂ ਦੀ ਲੋੜ ਪਈ ਤਾਂ ਝਟ ਹੀ ਤੁਸੀਂ ਤੋਤਾ ਚਸ਼ਮ ਹੋ ਗਏ। ਕੀਹ ਫਿਰ ਵੀ ਉਸ ਨੂੰ ਤੁਹਾਡੀ ਨੀਤ ਤੇ ਸ਼ੱਕ ਨਾ ਪੈਂਦਾ।

ਤੋੜ ਕੇ-ਕੋਰਾ ਜਵਾਬ ਦੇ ਕੇ

ਸਰੂਪ ਸਿੰਘ ਅਜੀਬ ਗੁੰਝਲ ਵਿੱਚ ਫਸ ਗਿਆ। ਜੇ ਉਹ ਤੋੜ ਕੇ 'ਨਾਂਹ ਕਰਦਾ ਤਾਂ ਪਿੰਡ ਵਾਲਿਆਂ ਦਾ ਦਿਲ ਟੁੱਟਦਾ ਸੀ, ਤੇ ਉਹਨਾਂ ਦੀ ਇਹ ਰਾਇ ਬਣ ਜਾਣ ਦਾ ਭੀ ਖਤਰਾ ਸੀ ਕਿ ਸਰੂਪ ਸਿੰਘ ਇਤਨੇ ਔਖੇ ਤੇ ਜ਼ਰੂਰੀ ਵੇਲੇ ਉਹਨਾਂ ਦੀ ਅਗਵਾਈ ਕਰਨ ਤੋਂ ਡਰ ਰਿਹਾ ਹੈ।

ਤੋੜ ਚੜ੍ਹਨੀ-ਪੂਰੀ ਹੋਣੀ, ਗੱਲ ਵਿੱਚ ਸਫ਼ਲਤਾ ਪਰਾਪਤ ਹੋਣੀ

ਜੋ ਗੇਂਦਾਂ ਤੂੰ ਗੁੰਦੀਆਂ ਸਭ ਚੜ੍ਹ ਗਈਆਂ ਤੋੜ, ਪਰ ਇਕ ਸ਼ਾਹ ਜਹਾਨ ਦਾ ਰਿਹਾ ਰੜਕਦਾ ਰੋੜ ।
 

  • «
  • 186
  • 187
  • 188
  • 189
  • 190
  • »