Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੩੦ ਕੱਤਕ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਉਖੇੜ ਦੇਣੀ-ਪੁੱਟ ਸੁੱਟਣਾ, ਨਸ਼ਟ ਕਰਨਾ

ਇਸ ਆਜ਼ਾਦੀ ਨੇ ਭਾਵੇਂ ਲੱਖਾਂ ਨੂੰ ਉਖੇੜ ਦਿੱਤੀ ਹੈ ਪਰ ਇਸ ਵਸਤੂ ਦਾ ਮੁੱਲ ਤਾਰਨਾ ਹੀ ਪੈਂਦਾ ਹੈ।
 

ਉੱਘ-ਸੁੱਘ ਮਿਲਣੀ-ਪਤਾ ਲੱਗਣਾ, ਸੂਹ ਮਿਲਣੀ

ਇੱਕ ਮਹੀਨਾਂ ਹੋ ਗਿਆ, ਗੁਰਦਿੱਤ ਸਿੰਘ ਘਰੋਂ ਆਪਣੇ ਦਫਤਰ ਗਿਆ ਪਰ ਅਜੇ ਤੱਕ ਵਾਪਸ ਨਹੀਂ ਆਇਆ। ਅਜੇ ਤੱਕ ਉਸਦੀ ਕੋਈ ਉੱਘ-ਸੁੱਘ ਨਹੀਂ ਮਿਲੀ।

ਉੱਘਰ ਉੱਘਰ ਪੈਣਾ-ਕਿਸੇ ਨੂੰ ਉੱਛਲ ਉੱਛਲ ਕੇ ਮਾਰਨ ਨੂੰ ਪੈਣਾ

ਬੱਚਾ ਜਦੋਂ ਰੋਂਦਾ ਘਰ ਆਇਆ ਤਾਂ ਮੈਂ ਮੋਹਨ ਦੀ ਮਾਂ ਨੂੰ ਉਲ੍ਹਾਮਾ ਦੇਣ ਗਈ। ਆਪਣੇ ਬੱਚੇ ਨੂੰ ਸਮਝਾਉਣ ਦੀ ਥਾਂ ਉਹ ਮੈਨੂੰ ਉੱਘਰ ਉੱਘਰ ਪਈ।

ਉੱਚੜ ਪੈੜੇ ਲੱਗਣੇ-ਟਿਕ ਕੇ ਨਾ ਬਹਿਣਾ

ਤੈਨੂੰ ਉੱਚੜ ਪੈੜੇ ਹੀ ਲੱਗੇ ਰਹਿੰਦੇ ਹਨ, ਕਿਸੇ ਥਾਂ ਟਿਕ ਕੇ ਵੀ ਬੈਠਿਆ ਕਰ।

ਉੱਚਾ ਸਾਹ ਨਾ ਕੱਢਣਾ-ਸਹਿਮ ਜਾਣਾ

ਬੱਚੇ ਮਾਪਿਆਂ ਅੱਗੇ ਹੀ ਬੋਲਦੇ ਹਨ, ਅਧਿਆਪਕਾਂ ਸਾਹਮਣੇ ਤਾਂ ਉੱਚਾ ਸਾਹ ਵੀ ਨਹੀਂ ਕੱਢਦੇ।

ਉੱਚਾ ਦੁਆਰਾ ਵੇਖਣਾ-ਅਮੀਰ ਵਰ ਜਾਂ ਘਰ ਦੀ ਭਾਲ ਕਰਨੀ

ਓੜਕ ਪੱਕ ਸਲਾਹ ਠਰ੍ਹਾਈ, 
ਨਾਈ, ਬਾਹਮਣ ਕਰੋ ਤਿਆਰ, 
ਮੈਂ ਭਿਛਕ ਦੇ ਮੰਗਣ ਕਾਰਣ, 
ਵੇਖਣ ਕੋਈ ਉੱਚ ਦੁਆਰ।

ਉੱਚਾ-ਨੀਵਾਂ ਬੋਲਣਾ-ਵੱਧ-ਘੱਟ ਬੋਲਣਾ

ਸਾਨੂੰ ਕਿਸੇ ਨੂੰ ਵੀ ਉੱਚਾ-ਨੀਵਾਂ ਨਹੀਂ ਬੋਲਣਾ ਚਾਹੀਦਾ।

ਉਚਾਵਾਂ ਚੁੱਲ੍ਹਾ-ਇੱਕ ਥਾਂ ਟਿਕ ਕੇ ਨਾ ਰਹਿਣ ਵਾਲਾ ਬੰਦਾ

ਅਮਨ ਦਾ ਕੋਈ ਖਾਸ ਟਿਕਾਣਾ ਨਹੀਂ, ਉਹ ਤਾਂ ਉਚਾਵਾਂ ਚੁੱਲ੍ਹਾ ਹੈ।

ਉੱਚੀ ਦੁਕਾਨ ਹੋਣੀ-ਬਹੁਤ ਦਿਖਾਵਾ ਕਰਨਾ

ਉੱਚੀ ਦੁਕਾਨ, ਫਿੱਕਾ ਪਕਵਾਨ।

ਉੱਚੀ ਨੀਵੀਂ ਕਰਨੀ-ਮਾੜੀ ਗੱਲ ਹੋ ਜਾਣੀ, ਝਗੜਾ ਹੋ ਜਾਣਾ

ਡਾਕੂ ਨੇ ਕਿਹਾ, "ਜੇ ਤੂੰ ਜ਼ਰਾ ਵੀ ਉੱਚੀ ਨੀਵੀਂ ਕੀਤੀ ਤਾਂ ਮੈਂ ਤੈਨੂੰ ਥਾਏਂ ਮਾਰ ਦੇਵਾਂਗਾ।"

ਉੱਚੇ ਨੱਕਾਂ ਵਾਲੇ-ਅਮੀਰ ਲੋਕ

ਅੰਜਲੀ ਆਪਣੀ ਮਾਤਾ ਨੂੰ ਕਹਿ ਰਹੀ ਸੀ ਕਿ ਮੈਂ ਉੱਚੇ ਨੱਕਾਂ ਵਾਲਿਆਂ ਦੇ ਘਰ ਰਿਸ਼ਤਾ ਨਹੀਂ ਕਰਵਾਉਣਾ।

ਉੱਛਲ ਉੱਛਲ ਕਰਨਾ-ਬਹੁਤ ਸ਼ੇਖੀ ਤੇ ਅਮੀਰੀ ਦੱਸਣੀ

ਰਾਮ ਦੀ ਆਪਣੇ ਵਪਾਰ ਵਿੱਚੋਂ ਚੰਗੀ ਕਮਾਈ ਹੁੰਦੀ ਹੈ ਪਰ ਫਿਰ ਵੀ ਉਹ ਬਹੁਤੀ ਉੱਛਲ ਉੱਛਲ ਨਹੀਂ ਕਰਦਾ।

  • «
  • 1
  • 2
  • 3
  • 4
  • 5
  • »