Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੪ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਦੁੱਖ ਜਾਲਣਾ-ਦੁੱਖ ਭੋਗਣਾ, ਸਹਾਰਨਾ

ਉਸ ਦਾ ਪਿਤਾ ਤੇ ਉਸ ਦੇ ਜਨਮ ਤੋਂ ਥੋੜੇ ਮਹੀਨਿਆਂ ਮਗਰੋਂ ਹੀ ਮਰ ਗਿਆ ਸੀ। ਉਸ ਦੀ ਵਿਧਵਾ ਮਾਂ ਨੇ ਉਸ ਨੂੰ ਪਾਲਣ ਲਈ ਬਹੁਤ ਦੁੱਖ ਤੇ ਕਸ਼ਟ ਜਾਲਿਆ।

ਦੁੱਖ ਨੂੰ ਪੀ ਜਾਣਾ-ਦੁੱਖ ਨੂੰ ਅੰਦਰੇ ਅੰਦਰ ਸਹਾਰ ਲੈਣਾ

ਮਧੂਬਾਲਾ ਦੇ ਮਾਪਿਆਂ ਨੂੰ ਛੇਤੀ ਹੀ ਆਪਣੇ ਜੁਆਈ ਦੀ ਕੀਤੀ ਹੋਈ ਚਾਰ ਸੌ ਵੀਹ ਦਾ ਪਤਾ ਲੱਗ ਗਿਆ, ਜਿਸ ਕਰ ਕੇ ਉਨ੍ਹਾਂ ਦੇ ਦਿਲ ਨੂੰ ਕਾਫ਼ੀ ਸਦਮਾ ਪਹੁੰਚਿਆ, ਪਰ ਕੀ ਹੋ ਸਕਦਾ ਸੀ ? ਵਿਚਾਰੇ ਜ਼ਹਿਰ ਦੇ ਘੁੱਟ ਵਾਂਗ ਇਸ ਦੁੱਖ ਨੂੰ ਪੀ ਗਏ ।

ਦੁੱਖ ਰੋਣਾ-ਤਕਲੀਫਾਂ ਦੱਸਣੀਆਂ

ਇਸ ਤੋਂ ਬਾਹਦ ਉਸ ਨੇ ਨੌਕਰੀ ਲਈ ਕਈ ਬੂਹੇ ਖੜਕਾਏ, ਕਈਆਂ ਸਿੱਖ ਸਰਦਾਰਾਂ ਅੱਗੇ ਜਾ ਕੇ ਦੁੱਖ ਰੋਇਆ, ਪਰ ਤ੍ਰਿਸਕਾਰ ਤੇ ਨਿਰਾਸਤਾ ਤੋਂ ਬਿਨਾਂ ਉਸ ਨੂੰ ਕੁਝ ਵੀ ਪ੍ਰਾਪਤ ਨ ਹੋ ਸਕਿਆ।

ਦੁੱਖ ਰੋਣੀਆਂ ਕਰਨਾ-ਆਪਣੇ ਦੁੱਖ ਫੋਲਣਾ

ਉਹ ਕਿਸੇ ਦੀ ਤੇ ਗੱਲ ਸੁਣਦੀ ਨਹੀਂ, ਹਰ ਵੇਲੇ ਆਪਣੀਆਂ ਹੀ ਦੁੱਖ ਰੋਣੀਆਂ ਕਰਦੀ ਰਹਿੰਦੀ ਹੈ !

ਦੁੱਖ ਲੱਗਣਾ-ਗੁੱਸਾ ਆਉਣਾ

ਮੈਂ ਤਾਂ ਸਾਧਾਰਨ ਗੱਲ ਕੀਤੀ ਹੈ ਪਰ ਤੁਹਾਨੂੰ ਇੰਨਾ ਦੁੱਖ ਲੱਗਾ ਹੈ । ਮੈਂ ਕਾਹਨੂੰ ਇਹ ਕਹਿਣਾ ਸੀ।

ਦੁੱਖ ਵੰਡਣਾ-ਹਮਦਰਦੀ ਕਰਨੀ

(ਅੱਜ) ਕਿਸੇ ਦੁਖੀ ਨਾਲ ਦੁਖ ਵੰਡਣਾ, ਜਾਂ ਗੱਲ ਕਰਨਾ ਵੀ ਗੁਸਤਾਖੀ ਹੈ।

ਦੁੱਖਾਂ ਦੇ ਮੂੰਹ ਸੁੱਕ ਜਾਣਾ-ਦੁੱਖਾਂ ਵਿੱਚ ਨਪੀੜਿਆ ਜਾਣਾ

ਭਰਾ, ਨਾ ਮੈਂ ਜੀਉਂਦਿਆਂ ਵਿੱਚ ਨਾ ਮੋਇਆਂ ਵਿੱਚ । ਏਦੂੰ ਵਧ ਕੇ ਨਰਕ ਕਿੱਥੇ ਹੋਣਾ ਏ ? ਗੋਲੇ ਕੱਥੇ ਤਾਨ੍ਹਾ ਤੇ ਬੋਲੀ ਵਿਚ ਦੁੱਖਾਂ ਦੇ ਮੂੰਹ ਸੁੱਕ ਗਈ ਆਂ। ਹੋਰ ਜੇ ਜ਼ਰਾ ਪੰਜ ਲੱਭ ਜਾਏ ਤੇ ਮਾਰ ਵੀ ਵਰ ਜਾਂਦੀ ਏ ।

ਦੁਗਾੜਾ ਮਾਰਨਾ-ਦੁਨਾਲੀ ਬੰਦੂਕ ਨਾਲ ਮਾਰਨਾ

ਇਨ੍ਹਾਂ ਜ਼ਾਲਮਾਂ ਨੇ ਦੁਗਾੜਾ ਮਾਰਿਆ ਤੇ ਉਸ ਨੂੰ ਭੋਂਏ ਸੁੱਟ ਦਿੱਤਾ। ਗੋਲੀ ਲੱਗਦਿਆਂ ਹੀ ਉਹ ਚਿੱਤ ਹੋ ਗਿਆ।

ਦੁੱਧ ਉੱਤਰ ਆਉਣਾ-ਥਣਾਂ ਵਿੱਚ ਦੁੱਧ ਭਰ ਆਉਣਾ

ਕੁਦਰਤ ਦਾ ਕਾਨੂੰਨ ਹੈ ; ਜਦੋਂ ਬੱਚੇ ਦੀ ਪੈਦਾਇਸ਼ ਹੋਣ ਵਾਲੀ ਹੁੰਦੀ ਹੈ, ਆਪਣੇ ਆਪ ਹੀ ਦੁੱਧ ਉੱਤਰ ਆਉਂਦਾ ਹੈ।

ਦੁੱਧ ਦਾ ਉਬਾਲ-ਥੋਹੜੇ ਚਿਰ ਦਾ ਜੋਸ਼

ਮਜ਼ਦੂਰਾਂ ਦਾ ਸਾਰਾ ਜੋਸ਼ ਦੁੱਧ ਦਾ ਉਬਾਲ ਹੀ ਸੀ। ਦੋ ਦਿਨ ਭੁੱਖੇ ਨਾ ਕੱਟ ਸਕੇ ਤੇ ਕੰਮਾਂ ਤੇ ਵਾਪਸ ਆਣੇ ਸ਼ੁਰੂ ਹੋ ਗਏ।

ਦੁੱਧ ਦਾ ਉਬਾਲ ਹੋਣਾ-ਥੋੜ੍ਹੇ ਚਿਰ ਦਾ ਜੋਸ਼ ਹੋਣਾ

ਮਨਜੀਤ ਦਾ ਗ਼ੁੱਸਾ ਦੁੱਧ ਦਾ ਉਬਾਲ ਹੈ। ਉਸ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ।

ਦੁੱਧ ਧੋਤੇ-ਬੜੇ ਹੀ ਪਵਿੱਤਰ

ਅਸੀਂ ਤੇ ਦੋਸ਼ੀ ਠਹਿਰੇ ਪਰ ਤੁਸੀਂ ਵੀ ਕਿੱਥੋਂ ਦੇ ਦੁੱਧ ਧੋਤੇ ਨੇਕ ਪਾਕ ਹੋ । ਤੁਹਾਨੂੰ ਆਪਣੀਆਂ ਕਰਤੂਤਾਂ ਦਾ ਪਤਾ ਹੋਣਾ ਚਾਹੀਦਾ ਹੈ। 

  • «
  • 206
  • 207
  • 208
  • 209
  • 210
  • »