Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੯ ਮਾਘ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਅੱਗ ਨਾਲ ਖੇਡਣਾ-ਖ਼ਤਰਾ ਮੁੱਲ ਲੈਣਾ

ਫ਼ਿਰਕੂਪੁਣੇ ਨੂੰ ਸ਼ਹਿ ਦੇ ਕੇ ਸਰਕਾਰ ਅੱਗ ਨਾਲ ਖੇਡ ਰਹੀ ਹੈ ।

ਅੱਗ ਪਾ ਦੇਣੀ-ਬੇਸੁਆਦੀ ਮਚਾਣਾ, ਅਮਨ ਖ਼ਰਾਬ ਕਰਨਾ

ਅੰਗਰੇਜਾਂ ਅਤੇ ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਅੱਗ ਪਾ ਦਿੱਤੀ।

ਅੱਗ ਬਗੋਲਾ ਹੋਣਾ-ਗੁੱਸੇ ਨਾਲ ਲਾਲ ਪੀਲਾ ਹੋ ਜਾਣਾ

ਉਰਵਸ਼ੀ ਨੂੰ ਮਾਂ ਦੀ ਇਹ ਹਰਕਤ ਇਤਨੀ ਬੁਰੀ ਲੱਗੀ ਕਿ ਉਸ ਦੀ ਸੁੱਤੀ ਹੋਈ ਉਭਾਸਰਨ ਸ਼ਕਤੀ ਜਿਵੇਂ ਅਚਾਨਕ ਕੋਈ ਚੋਟ ਖਾ ਕੇ ਨਾ ਕੇਵਲ ਜਾਗ ਹੀ ਉੱਠੀ, ਸਗੋਂ ਫੁੰਕਾਰ ਉੱਠੀ, ਉਹ ਅੱਡੀ ਤੋਂ ਚੋਟੀ ਤੱਕ ਅੱਗ ਬਗੋਲਾ ਹੋ ਗਈ।

ਅੱਗ ਬਲ ਉੱਠਣੀ-ਆਪਸ ਵਿੱਚ ਦੁਸ਼ਮਨੀ, ਵੈਰ, ਲੜਾਈ ਆਦਿਕ ਮੱਚਣੀ

ਜਦ ਮਾਮਲਾ ਅਦਾਲਤ ਤੱਕ ਪਹੁੰਚਿਆ ਤਾਂ ਅੱਗ ਹੋਰ ਬਲ ਉੱਠੀ।

ਅੱਗ ਬੁਝਾਉਣਾ-ਹਿਰਦੇ ਦੀ ਤਪਸ਼ ਨੂੰ ਘਟਾਣਾ

ਸਮਝਦਾਰੀ ਨਾਲ ਮਾਮਲਾ ਸੁਲਝਾ ਕੇ ਅਸੀਂ ਅੱਗ ਬੁਝਾ ਦਿੱਤੀ।

ਅੱਗ ਭਬੂਕਾ ਹੋ ਜਾਣਾ-ਗੁੱਸੇ ਨਾਲ ਲੋਹਾ ਲਾਖਾ ਹੋ ਜਾਣਾ

ਜਦੋਂ ਮੇਰੇ ਦੋਸਤ ਵੱਲੋਂ ਬਾਹਰੋਂ ਭੇਜਿਆ ਪਾਰਸਲ ਮੇਰੇ ਘਰ ਵਿੱਚੋਂ ਚੋਰੀ ਹੋ ਗਿਆ ਤਾਂ ਮੈਂ ਅੱਗ ਭਬੂਕਾ ਹੋ ਗਿਆ।

ਅੱਗ ਭੜਕਣੀ-ਲੋਕਾਂ ਵਿੱਚ ਕਿਸੇ ਗੱਲ ਵਿਰੁੱਧ ਰੋਸ ਉੱਠਣਾ, ਜੋਸ਼ ਉੱਬਲਣਾ

ਸ਼ਰਾਬ ਵਿੱਚ ਮਦਹੋਸ਼ ਨਵਾਬ ਨੇ ਆਪਣੀ ਤ੍ਰੀਮਤ ਰੱਜੀ ਨੂੰ ਸੰਘੀ ਘੋਟ ਕੇ ਮਾਰ ਦਿੱਤਾ। ਜਦੋਂ ਉਸਨੇ ਇਸ ਨੂੰ ਛਿਪਾਉਣ ਦੀ ਕੋਸ਼ਿਸ਼ ਕੀਤੀ ਇਹ ਅੱਗ ਹੋਰ ਭੜਕਦੀ ਗਈ।

ਅੱਗ ਲੱਗ ਉੱਠਣੀ-ਬੜਾ ਗੁੱਸਾ ਆਉਣਾ

ਅਖ਼ੀਰ ਜਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਲ ਕੰਮ ਕਰਨ ਵਾਲੇ ਬਾਬੂ ਲੋਕ ਬੜੀਆਂ ਅਜੀਬ ਅਜੀਬ ਚਲਾਕੀਆਂ ਨਾਲ ਕੰਮ ਕੱਢਦੇ ਅਤੇ ਇਸ ਬਦਲੇ ਲੋਕਾਂ ਪਾਸੋਂ ਸੈਂਕੜੇ ਰੁਪਏ ਰਿਸ਼ਵਤ ਦੇ ਤੌਰ ਤੇ ਲੈਂਦੇ ਹਨ, ਤਾਂ ਉਸ ਦੇ ਤਨ ਬਦਨ ਨੂੰ ਅੱਗ ਲੱਗ ਉੱਠੀ।

ਅਗਲ ਜਗੋਂ ਹੋ ਕੇ ਬਚਣਾ-ਵਾਲ ਵਾਲ ਬਚ ਜਾਣਾ, ਮਰਦਿਆਂ ਮਰਦਿਆਂ

ਇਸ ਨੂੰ ਐਸੀ ਸੱਟ ਲੱਗੀ ਕਿ ਮਸਾਂ ਅਗਲੇ ਜਗੋਂ ਹੋ ਕੇ ਬਚਿਆ; ਫਿਰ ਵੀ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਇੰਨੇ ਵਿੱਚ ਹੀ ਨਬੇੜਾ ਹੋ ਗਿਆ।

ਅੱਗ ਲਾਉਣਾ-ਅਮਨ ਭੰਗ ਕਰਨਾ

1947 ਵਿੱਚ ਫ਼ਿਰਕੂ ਅਨਸਰਾਂ ਨੇ ਦੇਸ਼ ਵਿੱਚ ਅੱਗ ਲਾ ਦਿੱਤੀ ਸੀ।

ਅਗਲਿਉਂ ਬਾਰਿਉਂ ਲੰਘ ਆਉਣਾ-ਮੌਤ ਦੇ ਮੂੰਹ 'ਚੋਂ ਨਿਕਲਣਾ

ਸਫਲਤਾ ਲਈ ਉਸ ਨੇ ਅਗਲਿਉਂ ਬਾਰਿਉਂ ਲੰਘ ਕੇ ਮਿਹਨਤ ਕੀਤੀ।

ਅਗਲੇ ਘਰੋਂ ਬਚਣਾ-ਮੌਤ ਦੇ ਮੂੰਹੋਂ ਬਚਣਾ

ਸ਼ਰਾਬ ਨਾਲ ਉਹ ਦੋ ਤਿੰਨ ਵਾਰੀ ਬੀਮਾਰ ਹੋ ਕੇ ਅਗਲੇ ਘਰੋਂ ਬਚਿਆ। ਡਾਕਟਰ ਨੇ ਉਸਨੂੰ ਸ਼ਰਾਬ ਪੀਣੋਂ ਵਰਜ ਦਿੱਤਾ ਸੀ ਪਰ ਉਸ ਤੋਂ ਚੰਦਰੀ ਆਦਤ ਛੁੱਟ ਨਾ ਸਕੀ।
 

  • «
  • 20
  • 21
  • 22
  • 23
  • 24
  • »