Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੯ ਮਾਘ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਪੱਟ ਦੇ ਪੰਘੂੜੇ ਝੂਟਣਾ-ਮੌਜਾਂ ਮਾਣਨਾ

ਵਿਚੋਲੇ ਨੇ ਕਿਹਾ ਕਿ ਜੇਕਰ ਤੁਹਾਡੀ ਕੁੜੀ ਇਸ ਅਮੀਰ ਘਰ ਵਿੱਚ ਵਿਆਹੀ ਗਈ, ਤਾਂ ਸਾਰੀ ਉਮਰ ਪੱਟ ਦੇ ਪੰਘੂੜੇ ਝੂਟੇਗੀ ।

ਪਟ ਮਾਰਨੀ-ਪਿਛਲੀ ਭੁੱਲੀ ਹੋਈ ਗੱਲ ਯਾਦ ਕਰਾਉਣੀ

ਜਦੋਂ ਉਸ ਪਾਸ ਜਾ ਕੇ ਬੈਠੀਏ, ਉਹ ਪਿਛਲੀਆਂ ਗੱਲਾਂ ਪਟ ਮਾਰਦਾ ਹੈ ਤੇ ਦਿਲ ਖੱਟਾ ਹੋ ਜਾਂਦਾ ਹੈ।

ਪੱਟੀ ਪੜ੍ਹਾਉਣੀ-ਦੂਜੇ ਦੇ ਵਿਰੁੱਧ ਸਿਖਾਉਣਾ

ਨੰਦੂ ਦੀ ਵਹੁਟੀ ਰੁਕਮਣੀ ਨੇ ਆਪਣੇ ਪਤੀ ਨੂੰ ਪੱਟੀ ਪੜ੍ਹਾ ਕੇ ਉਸ ਦੇ ਭਰਾ ਨਾਲੋਂ ਅੱਡ ਕਰ ਲਿਆ।

ਪਟੀ ਪੜ੍ਹਾਣੀ-ਸਲਾਹ ਦੇਣੀ

ਦਿਲ ਮੇਰਾ ਤੜਫ਼ੇ, ਅੱਖ ਸ਼ਰਮਾਵੇ, ਮਾਂ ਝਿੜਕ ਨਿਹੁ ਪਟੀਆਂ ਪੜ੍ਹਾਵੇ, ਛੋਟ ਨਹੀਂ ਕਿਸੇ ਗਲੇ। ਦਹਾਈ ਲੋਕੋ ਇਸ਼ਕ ਦੇ ਪੇਚ ਕੁਵਲੇ।

ਪੱਤ ਚੜ੍ਹ ਜਾਣੀ-ਸ਼ਰਬਤ ਆਦਿਕ ਬਹੁਤ ਕੜ੍ਹ ਜਾਣਾ

ਕੁਝ ਪੱਤ ਚੜ੍ਹ ਗਈ ਸੀ ਇਸ ਲਈ ਸ਼ਰਬਤ ਵਿੱਚ ਕੁੜੱਤਣ ਜਾਪਦੀ ਹੈ।

ਪੱਤ ਪੱਤ ਢੂੰਡਣਾ-ਹਰ ਥਾਂ ਭਾਲ ਕਰਨਾ

ਮੈਂ ਤੇ ਪੱਤ ਪੱਤ ਢੂੰਡ ਆਇਆ ਹਾਂ; ਹੁਣ ਨਾ ਮਿਲੇ ਤੇ ਕੀ ਕਰਾਂ। ਕੱਲ੍ਹ ਜੋ ਉਸ ਨੂੰ ਨਿਉਂਦਾ ਦੇ ਆਏ ਸਨ, ਉਸ ਦਾ ਫਰਜ ਸੀ ਆਪੇ ਆ ਜਾਣਾ।

ਪੱਤਰਾ ਵਾਚ ਜਾਣਾ-ਖਿਸਕ ਜਾਣਾ

ਗੁਰਮੀਤ ਆਪਣਾ ਮਤਲਬ ਕੱਢ ਕੇ ਪੱਤਰਾ ਵਾਚ ਗਿਆ।

ਪੱਤਰਾ ਵਾਚ ਜਾਣਾ-ਖਿਸਕ ਜਾਣਾ

ਇੱਕ ਦਿਨ ਜਦ ਉਸ ਨੂੰ ਸੈਕੰਡ ਮਾਸਟਰ ਪਾਸੋਂ ਖੜਕੀਆਂ ਤਾਂ ਘਰ ਜਾ ਕੇ ਬੁਸਕਿਆ, ਤੇ ਮਾਂ ਨੇ ਅੱਗੋਂ ਹੋਰ ਸੇਕ ਚਾੜ੍ਹਿਆ। ਬ੍ਰਿਜ ਹੋਰਾਂ ਨੂੰ ਭੇਸ਼ ਆ ਗਿਆ, ਤੇ ਰਾਤੋ ਰਾਤ ਘਰ ਚੋਂ ਜੋ ਲੱਭਿਆ ਲੈ ਕੇ ਪੱਤਰਾ ਵਾਚ ਗਿਆ।

ਪਤੇ ਦੀਆਂ ਗੱਲਾਂ-ਬੜੀਆਂ ਪੱਕੀਆਂ ਤੇ ਸਿਆਣੀਆਂ ਗੱਲਾਂ

ਉਹ ਬਾਬੇ ਵੱਲੋਂ ਕੂੜ ਕੋਰਾਪਨ ਭੀ ਸਮਝਦਾ ਸੀ, ਪਰ ਬਾਬੇ ਦਾ ਖਹੁਰਾਪਨ ਤੇ ਪਤੇ ਦੀਆਂ ਗੱਲਾਂ ਉਸ ਨੂੰ ਵਧੀਕ ਤੋਂ ਵਧੀਕ ਸੋਚੀਂ ਪਾ ਦੇਂਦੀਆਂ।

ਪੱਥਰ ਉੱਤੇ ਲਕੀਰ-ਪੂਰਨ ਤੌਰ ਤੇ ਇਤਬਾਰ-ਯੋਗ, ਜਿਸ ਉੱਤੇ ਪੂਰਾ ਇਤਬਾਰ ਬੱਝ ਸਕੇ

ਉਸ ਵਿੱਚ ਕਈ ਗੁਣ ਭੀ ਸਨ। ਉਸ ਨੇ ਆਪਣੀ ਉਮਰ ਵਿੱਚ ਕਿਸੇ ਗਰੀਬ ਨੂੰ ਨਹੀਂ ਲੁੱਟਿਆ ਸੀ ਕਿਸੇ ਨਿਰਬਲ ਨਿਮਾਣੇ ਜਾਂ ਕਮਜ਼ੋਰ ਉਤੇ ਕਦੇ ਹੱਥ ਨਹੀਂ ਚੁੱਕਿਆ ਸੀ। ਉਹ ਜੀਵਨ ਭਰ ਨਾਰੀ ਦੀ, ਚਾਹੇ ਉਹ ਕਿਸੇ ਭੀ ਜ਼ਾਤ ਦੀ ਹੋਵੇ, ਇੱਜ਼ਤ ਕਰਦਾ ਰਿਹਾ। ਲੋਕ ਉਸ ਦੀ ਜ਼ਬਾਨ ਨੂੰ ਪੱਥਰ ਉੱਤੇ ਅਮਿਟ ਲਕੀਰ ਸਮਝਦੇ ਸਨ।

ਪੱਥਰ ਕਾਲਜਾ-ਪੱਥਰ ਦਿਲ, ਕਠੋਰ ਮਨ

ਡਾਕਦਾਰਨੀ ਨਾਮ ਦੀ ਰਸੀਆ ਸੀ, ਪਰ ਮਨੁੱਖ ਦਾ ਕਾਲਜਾ ਪੱਥਰ ਦਾ ਨਹੀਂ, ਇਸ ਕੋਮਲ ਨੂੰ ਸੱਟ ਭੀ ਕਿਸੇ ਵੇਲੇ ਕਰਾਰੀ ਲੱਗ ਜਾਂਦੀ ਹੈ। ਡਾਕਦਾਰਨੀ ਬੜਾ ਜ਼ੋਰ ਲਾਉਂਦੀ, ਬਾਣੀ ਪੜ੍ਹਦੀ ਤੇ ਸ਼ੁਕਰ ਵੱਲ ਪੈਂਦੀ, ਪਰ ਉਸ ਪਿਆਰੇ ਵੀਰ ਦਾ ਚਿਹਰਾ ਚੇਤੇ ਕਰ ਕੇ ਉਹ ਦੁਖੀ ਹੁੰਦੀ।

ਪੱਥਰ ਚੱਟ ਕੇ ਮੁੜਨਾ-ਕਿਸੇ ਗੱਲ ਦਾ ਅੰਤ ਦੇਖ ਕੇ ਮੁੜਨਾ

ਜਸਬੀਰ ਤੁਹਾਡੇ ਉਪਦੇਸ਼ ਨਾਲ ਆਪਣੀ ਮਨ ਆਈ ਕਰਨ ਤੋਂ ਨਹੀਂ ਟਲੇਗਾ, ਸਗੋਂ ਪੱਥਰ ਚੱਟ ਕੇ ਹੀ ਮੁੜੇਗਾ।

  • «
  • 229
  • 230
  • 231
  • 232
  • 233
  • »