ਹੁਣ ਤੀਕ ਤੇ ਉਹ ਹੋਰ ਸਬਕ ਪੜ੍ਹਦਾ ਰਹਿਆ ਹੈ। ਹੁਣ ਉਸਨੇ ਪੈਂਤੜਾ ਬਦਲ ਲਿਆ ਹੈ। ਅੱਗੋਂ ਪਤਾ ਨਹੀਂ ਉਸਨੇ ਕੀ ਕੁਝ ਮੰਨਾਣਾ ਹੈ।
ਡੂੰਘੇ ਸਿਦਕ ਅਤੇ ਭਰੋਸੇ ਵਾਲੀ ਦੇਵੀ ਵੀ ਆਪਣੇ ਪੈਂਤੜਿਉਂ ਥੋੜੀ ਜਿਹੀ ਉੱਖੜ ਗਈ। ਰਾਤ ਨੂੰ ਘਰ ਵਿੱਚ ਨਾ ਰੋਟੀ ਪੱਕੀ ਤੇ ਨਾ ਕਿਸੇ ਖਾਧੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਇਸ ਵੇਲੇ ਦੋ ਧੜਿਆਂ ਵਿੱਚ ਵੰਡੀ ਗਈ ਹੈ। ਇੱਕ ਪਾਸੇ ਰੂਸ, ਚੀਨ, ਪੂਰਬੀ ਯੌਰਪ, ਤੇ ਸਰਮਾਏਦਾਰ ਦੇਸਾਂ ਵਿਚ ਰਹਿਣ ਵਾਲੇ ਕਿਰਤੀ-ਕਿਸਾਨ ਹਨ । ਦੂਜੇ ਪਾਸੇ ਦੁਨੀਆਂ ਦੇ ਅਖੌਤੀ ਗਣ-ਰਾਜ, ਜੋ ਅਮਰੀਕਾ ਦੀ ਕਮਾਨ ਹੇਠ ਪੈਂਤੜੇ ਜਮਾ ਰਹੇ ਹਨ।
ਔਲਾਦ ਦੀਆਂ ਬੁਰੀਆਂ ਆਦਤਾਂ ਤੇ ਪੋਚਾ ਪਾਉਣ ਨਾਲ ਹੀ ਉਹ ਵਿਗੜਦੀ ਹੈ।
ਹੌਲੀ ਹੌਲੀ ਧਾਰਮਿਕ ਜਥੇਬੰਦੀ ਦੇ ਬਾਹਰਲੇ ਚਿੰਨ੍ਹ ਹੀ ਧਾਰਮਿਕ ਖਿਆਲਾਂ ਦੀ ਥਾਂ ਲੈ ਲੈਂਦੇ ਹਨ। ਜਿਸ ਕਰ ਕੇ ਧਾਰਮਿਕ ਜ਼ਿੰਦਗੀ ਦੀ ਥਾਂ ਆਖ਼ਰ ਪੋਚਾ ਪਾਚੀ ਹੀ ਰਹਿ ਗਈ ਹੈ।
ਇਸ ਸੱਸ ਦੇ ਹੱਥੋਂ ਤੇ ਮੈਂ ਪੋਟਾ ਪੋਟਾ ਦੁਖੀ ਹੋਈ ਹਾਂ, ਪਰ ਵਾਹ ਕੋਈ ਨਹੀਂ ਚਲਦੀ।
ਵਿਚਾਰੀ ਨੇ ਆਪਣੇ ਯਤੀਮ ਪੁੱਤ ਨੂੰ ਪੋਟੇ ਭੰਨ ਭੰਨ ਕੇ ਪਾਲਿਆ ਸੀ ਪਰ ਪੁੱਤਰ ਪਰਾਈ ਧੀ ਦਾ ਹੋ ਗਿਆ ਹੈ। ਇਸ ਦਾ ਖਿਆਲ ਹੀ ਨਹੀਂ ਕਰਦਾ।
ਅੱਜ ਉਸ ਇਤਫ਼ਾਕ ਦਾ ਪੋਲ ਖੁਲ੍ਹ ਜਾਏਗਾ। ਮੈਨੂੰ ਯਕੀਨ ਹੈ ਕਿ ਸਰਦਾਰ ਬਹਾਦਰ ਰੱਲਾ ਸਿੰਘ ਕਦੀ ਇਹ ਨਹੀਂ ਚਾਹੇਗਾ ਕਿ ਉਹਦੀ ਨੂੰਹ ਤੇ ਦੋਸਤਾਂ ਦੀਆਂ ਲੜਕੀਆਂ ਤੁਹਾਨੂੰ ਆ ਕੇ ਮੇਜ਼ ਤੇ ਰੋਟੀ ਖੁਆਨ।
ਪਠਾਣ ਚੋਰੀ ਵਿੱਚ ਬਿੱਲੀ ਨਾਲੋਂ ਵੀ ਵੱਧ ਹੁਸ਼ਿਆਰ ਹੁੰਦੇ ਹਨ ! ਚੋਰ ਪਠਾਣ ਬਿੱਲੀ ਵਾਂਗੂੰ ਅਜੇਹੀ ਪੋਲੀ ਪੈਰੀਂ ਮੰਤਰੀ ਕੋਲ ਪੁਜਦਾ ਹੈ ਕਿ ਉਸਨੂੰ ਪਤਾ ਹੀ ਨਹੀਂ ਲਗਦਾ ।
ਜਦੋਂ ਜੱਟ ਵਡਿਆਈ ਦੇ ਨਸ਼ੇ ਵਿੱਚ ਅੰਨ੍ਹਾ ਹੋ ਗਿਆ ਤਾਂ ਸ਼ਾਹ ਹੋਰਾਂ ਪੋਲੇ ਜਿਹੇ ਮੂੰਹ ਨਾਲ ਕਿਹਾ, ਲਉ ਚੌਧਰੀ ਜੀ ! ਹੁਣ ਸਾਨੂੰ ਸਿਰੋਪੇ ਵਜੋਂ ਜੇ ਕੁਝ ਦੇਣਾ ਤਾਂ ਦੱਸੋ।
ਮਾਮੂਲੀ ਤਾਸ਼ ਦੀ ਬਾਜ਼ੀ ਤੋਂ ਲੈ ਕੇ ਜੂਏ ਦੇ ਡੈਸ਼ ਦੇ ਵੱਡੇ ਵੱਡੇ ਦਾਵਾਂ ਤਕ ਉਹ ਜਿੱਤਦਾ ਹੀ ਚਲਾ ਜਾਂਦਾ, ਹਰ ਕੰਮ ਦੇ ਸ਼ੁਰੂ ਵਿੱਚ ਹੀ ਉਸ ਨੂੰ ਕੋਈ ਐਸੀ ਸੂਝ ਸੁੱਝ ਪੈਂਦੀ ਕਿ ਛੇਕੜ ਤੱਕ ਉਸ ਦੇ ਪੌਂ ਬਾਰਾਂ ਹੀ ਹੋਈ ਜਾਂਦੇ।
ਮੇਰਾ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ। ਜੋ ਮਰਜ਼ੀ ਏ ਕਰ । ਪੰਜ ਪਕਾਣ ਦਸ ਖਾਣ ।