ਮਿੱਟੀ ਪਾ ਦਿਉ ਪਿਛਲੀਆਂ ਬੀਤੀਆਂ ਤੇ, ਅੱਜ ਵਿੱਛੜੇ ਵੀਰ ਮਿਲਾ ਦਿਉ ਖਾਂ।
ਮਹਾਤਮਾ ਗਾਂਧੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਿਆ ਸੀ।
ਅੰਦਰ ਬੈਠ ਕੇ ਆਉ ਨਜਿੱਠ ਲਈਏ, ਬੁੱਕਲ ਆਪਣੀ ਨਸ਼ਰ ਕਰਵਾਈਏ ਨਾਂ, ਯਾਰੋ ਨਵਾਂ ਤੇ ਮਾਸ ਦਾ ਸਾਕ ਸਾਡਾ, ਜਥਾ ਸੱਦ ਕੇ ਲੀਕਾਂ ਲੁਆਈਏ ਨਾ।
ਮਿੱਤ੍ਰਾਂ ਨੇ ਮਿੱਤ੍ਰਘਾਤ ਕਰਕੇ ਉਸਨੂੰ ਸੁੱਤੇ ਪਿਆਂ ਪਕੜਾ ਦਿੱਤਾ। ਪਕੜੇ ਜਾਣ ਤੇ ਉਹ ਦੰਦ ਤੇ ਬੜੇ ਪੀਂਹਦਾ ਸੀ ਪਰ ਕੀ ਬਣ ਸਕਦਾ ਸੀ। ਮਿੱਤ੍ਰ ਪਰ੍ਹੇ ਖੜੇ ਬੁੱਕਲ ਵਿੱਚ ਹੱਸ ਰਹੇ ਸਨ।
ਜਦੋਂ ਸਾਡੀ ਗੁਆਂਢਣ ਸ਼ੀਲਾ ਸਾਡੇ ਘਰ ਆਪਣੇ ਮੁੰਡੇ ਦੇ ਵਿਆਹ ਦਾ ਸੱਦਾ-ਪੱਤਰ ਦੇਣ ਆਈ ਤਾਂ ਮੈਂ ਕਿਹਾ, ''ਤੂੰ ਬੁੱਕਲ ਵਿੱਚ ਰੋੜੀ ਭੰਨਦੀ ਰਹੀ ਹੈਂ। ਪਹਿਲਾਂ ਕਦੇ ਮੁੰਡੇ ਦਾ ਵਿਆਹ ਕਰਨ ਦੀ ਗੱਲ ਹੀ ਨਹੀਂ ਕੀਤੀ।
ਮੈਂ ਘਰ ਬਰਬਾਦ ਨਹੀਂ ਕਰ ਸਕਦੀ । ਆਦਮੀ ਜੇ ਬੁੱਕੀਂ ਬੁੱਕੀਂ ਡੋਹਲੇ ਤਾਂ ਵੀ ਘਰ ਖ਼ਰਾਬ ਨਹੀਂ ਹੋ ਸਕਦਾ ਪਰ ਤੀਵੀਂ ਜੇ ਸੂਈ ਸੂਈ ਕਰ ਕੇ ਵੀ ਕੁਰੇਦੇ ਤਾਂ ਵੀ ਚਾਰ ਦਿਨਾਂ ਵਿੱਚ ਈ ਘਰ ਦਾ ਪਾਟਣਾ ਹੋ ਜਾਂਦਾ ਏ।
ਇਹ ਸਹੁਰਾ ਮੋਚੀ ਉਲਟ ਗੱਲ ਕਰੂ । ਊਂ ਆਖਣ ਨੂੰ ਖਬਾਰ (ਅਖਬਾਰ) ਪੜ੍ਹਦਾ ਏ, ਪਰ ਇਉਂ ਨਹੀਂ ਪਤਾ ਜਰਮਨ ਦੇ ਉੱਡਦੇ ਬੰਬਾਂ ਨੇ ਸਾਰਿਆਂ ਦਾ ਬੁਘਦੂ-ਬੁਲਾ ਦਿੱਤਾ ਏ।
ਜਿਸ ਦਿਨ ਦਾ ਸੁਰੇਸ਼ ਲੜ ਕੇ ਗਿਆ ਸੀ, ਕੇਦਾਰ ਬਾਬੂ ਦਾ ਮਨ ਬੁਝਿਆ ਬੁਝਿਆ ਸੀ । ਉਹ ਵਾਪਸ ਆ ਕੇ ਕੀ ਕਰੇਗਾ, ਕੀ ਨਾ ਕਰੇਗਾ ਇਕ ਤਾਂ ਇਹ ਚਿੰਤਾ ਸੀ ਤੇ ਇਸ ਤੋਂ ਬਿਨਾਂ ਏਸ ਬਾਰੇ ਉਨ੍ਹਾਂ ਨੇ ਆਪ ਕੀ ਕਰਨਾ ਏ, ਇਹ ਫਿਕਰ ਉਹਨਾਂ ਨੂੰ ਨਿਢਾਲ ਕਰ ਰਿਹਾ ਸੀ।
ਅਮ੍ਰੀਕਾ ਨੇ ਆਪਣੇ ਖੁਸ਼ਾਮਦੀ ਮੁਲਕਾਂ ਦੀ ਮਦਦ ਨਾਲ ਕੋਰੀਆ ਨੂੰ ਕੁਰਬਲਾ ਬਣਾ ਦਿੱਤਾ ਹੈ—ਚੀਨ ਨੂੰ ਮੁਤਹਿੱਦਾ ਕੌਂਸਲ ਦਾ ਮੈਂਬਰ ਨਹੀਂ ਬਣਨ ਦਿੱਤਾ, ਹੁਣ ਕਿਉਂ ਆਸ ਰੱਖੀ ਜਾਂਦਾ ਹੈ, ਕਿ ਚੀਨੀ ਸਰਕਾਰ ਉਹਦਾ ਬੁੱਤਾ ਸਾਰੇ ?
ਇਹ ਕਹਿੰਦੀ ਤੇ ਸੱਚ ਹੈ, ‘ਮੂਰਖ ਗੰਢ ਪਵੇ ਮੂੰਹ ' ਮਾਰ', ਸ਼ਾਮਾਂ ਸਿੱਧਾ ਤੇ ਤਾਂ ਹੀ ਹੋਊ ਜੇ ਉਹਦਾ ਬੁਥਾੜ ਸੇਕਿਆ ਜਾਏ।
ਵਿਚਾਰੀ ਨੂੰ ਵਿਆਹਿਆਂ ਵਰ੍ਹਾ ਵੀ ਨਹੀਂ ਹੋਇਆ। ਜਦੋਂ ਬੁਰਾ ਪਾਉਣ ਲੱਗਾ, ਸਾਰਾ ਪਿੰਡ ਰੋਣ ਲੱਗ ਪਿਆ।
ਸ਼ਾਹ-(ਮੈਂ ਰਕਮ ਵੱਧ ਨਹੀਂ ਲਿਖਾਂਗਾ) ਜੋ ਜ਼ਬਾਨ ਤੇਰੇ ਨਾਲ ਕੀਤੀ ਏ, ਓਸ ਤੋਂ ਹੇਰ ਫੇਰ ਸਾਡੇ ਲਈ ਬੁਰੀ ਵਸਤ ਏ। ਲੈ ਫੜ, ਲਾ ਅੰਗੂਠਾ।