Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੩ ਵੈਸਾਖ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਮਿੱਠੀ ਛੁਰੀ-ਮਿੱਠੀਆਂ ਗੱਲਾਂ, ਪਰ ਦਿਲ ਖੋਟਾ

ਮੈਂ ਕਹਿੰਦੀ ਨਹੀਂ ਸਾਂ ਕਿ ਇਸ ਕੁੜੀ ਦੀ ਸ਼ਕਲ ਅਰ ਜ਼ਬਾਨ ਵੱਲ ਨਾ ਵੇਖੋ। ਇਹ ਤਾਂ ਇੱਕ ਮਿੱਠੀ ਛੁਰੀ ਹੈ।

ਮਿਤੀ ਕੱਟਣੀ-ਸਾਰੀ ਰਕਮ ਵਿੱਚੋਂ ਸੂਦ ਦੀ ਕਾਟ ਕੱਟ ਲੈਣੀ

ਕਿਰਪਾ ਕਰਕੇ ਰਕਮ ਭੇਜਣ ਤੋਂ ਪਹਿਲਾਂ, ਆਪਣੀ ਮਿਤੀ ਕੱਟ ਲੈਣੀ, ਨਹੀਂ ਤੇ ਉੱਥੋਂ ਕੁਝ ਨਹੀਂ ਮਿਲਣਾ।

ਮਿਤੀ ਗਿਣਨੀ-ਤਾਰੀਖ ਦਾ ਹਿਸਾਬ ਲਾਉਣਾ

ਉਸ ਨੇ ਮਿਤੀ ਗਿਣ ਕੇ ਦੱਸਿਆ ਕਿ ਅੱਜ ਵੀਹ ਵਿਸਾਖ ਹੈ ਕਿਉਂਕਿ ਮਹੀਨਾ ਬੁੱਧਵਾਰ ਚੜ੍ਹਿਆ ਸੀ।

ਮਿਤੀ ਪੁੱਗਣੀ-ਰੁਪਏ ਮਿਲਣ ਦਾ ਦਿਨ ਲੰਘ ਜਾਣਾ

ਅੱਜ ਤੁਹਾਡੀ ਮਿਤੀ ਪੁੱਗਿਆਂ ਦਸ ਦਿਨ ਹੋ ਗਏ ਹਨ। ਹੁਣ ਤੇ ਰੁਪਏ ਹਾਜ਼ਰ ਨਹੀਂ, ਜਦੋਂ ਆਏ ਦਿਆਂਗੇ।

ਮਿਰਚ ਮਸਾਲਾ ਲਾਉਣਾ-ਵਧਾ ਵਧਾ ਕੇ ਦੱਸਣਾ

ਕੰਧਾਂ ਉੱਤੇ ਵੱਡੇ ਵੱਡੇ ਪੋਸਟਰ ਚਮਕਣ ਲੱਗੇ, ਜਿਨ੍ਹਾਂ ਵਿੱਚ ਮੁਖਾਲਫ ਉਮੀਦਵਾਰਾਂ ਦੀਆਂ ਕਰਤੂਤਾਂ ਦੇ ਕੱਚੇ ਚਿੱਠੇ ਖੂਬ ਮਿਰਚ ਮਸਾਲਾ ਲਾ ਕੇ ਛਾਪੇ ਜਾਂਦੇ ਸਨ।

ਮਿਰਚ ਮਸਾਲਾ ਲਾ ਕੇ-ਵਧਾ-ਚੜ੍ਹਾ ਕੇ ਤੇ ਸੁਆਦੀ ਬਣਾ ਕੇ

ਗੁਰਬਖ਼ਸ਼ ਨੇ ਸਾਨੂੰ ਗੁਲਵੰਤ ਦਾ ਰਿਸ਼ਤਾ ਟੁੱਟਣ ਦੀ ਗੱਲ ਖ਼ੂਬ ਮਿਰਚ ਮਸਾਲਾ ਲਾ ਕੇ ਸੁਣਾਈ ।

ਮਿਰਚਾਂ ਲੱਗਣੀਆਂ-ਗੱਲ ਬੁਰੀ ਲੱਗਣੀ

ਮੇਰੇ ਮੂੰਹੋਂ ਖਰੀਆਂ ਖਰੀਆਂ ਸੁਣ ਕੇ ਸ਼ਾਮ ਨੂੰ ਬੜੀਆਂ ਮਿਰਚਾਂ ਲੱਗੀਆਂ ।

ਮਿਰਚਾਂ ਲੜ ਜਾਣੀਆਂ-ਗੱਲ ਬਹੁਤ ਚੁਭਣੀ

ਸੱਚੀ ਗੱਲ ਸੁਣ ਕੇ ਉਸ ਨੂੰ ਮਿਰਚਾਂ ਲੜ ਜਾਣੀਆਂ ਸਨ। ਪਰ ਮੈਨੂੰ ਉਸ ਦੇ ਗੁੱਸੇ ਦੀ ਪਰਵਾਹ ਨਹੀਂ। ਮੈਂ ਲੁਕਾ ਨਹੀਂ ਕਰ ਸਕਦਾ।

ਮੁਸ਼ਕ ਨਾ ਲੱਭਣਾ-ਬਹੁਤ ਦੁਰਲੱਭ ਹੋਣਾ, ਮਿਲ ਨਾ ਸਕਣਾ

ਸਾਮੀ-ਸ਼ਾਹ, ਵਿਆਜ ਬੜਾ ਲਿਖਿਆ ਈ।
ਸ਼ਾਹ—ਬੜਾ ਲਿਖਿਆ, ਭਾਈ ਬੜਾ ਲਿਖਿਆ !
ਚੰਗੀ ਜਾਤੀ ਦੇ ਚੌਧਰੀ ! ਨਹੋਣ ਸਾਖੀ ਏ, ਮੈਨੂੰ ਇਹਦੇ ਵਿੱਚ ਘਾਟਾ ਏ। ਮੇਰਾ ਪੰਜ ਰੁਪਏ ਸੈਂਕੜੇ ਤੇ ਚੜ੍ਹਦਾ ਏ। ਰੁਪਏ ਦਾ ਅੱਜ ਕਲ੍ਹ ਮੁਸ਼ਕ ਨਹੀਂ ਲੱਭਦਾ ਕਿਤੇ। ਤੇਰੀ ਸਾਡੀ ਤੇ ਮੁੱਢੋਂ ਬਣੀ ਹੋਈ ਏ, ਇਸ ਲਈ ਕੱਢ ਕੇ ਤੇਰੀ ਝੋਲੀ ਪਾ ਦਿੱਤਾ ਏ।

ਮੁਸ਼ਕਾਂ ਕਸਣੀਆਂ-ਕਿਸੇ ਦੇ ਹੱਥ ਪੈਰ ਕਸ ਕੇ ਬੰਨ੍ਹਣੇ

ਚਾਚੇ ਨੇ ਆਖਿਆ, 'ਵੇਖ ਬੱਚੂ, ਵੇਲਾ ਨਾ ਜਾਣ ਦੇ, ਫੜ ਕੇ ਕਸ ਲੈ ਇਹਦੀਆਂ ਮੁਸ਼ਕਾਂ ਤੇ ਅਸੀਂ ਘੋੜੀ ਉੱਤੇ ਸੁੱਟ ਕੇ ਅੱਡੀ ਲਾਉਨੇ ਆਂ।'

ਮੁਹਾਰਾਂ ਮੋੜਨੀਆਂ-ਮੂੰਹ ਚੁੱਕਣਾ, ਤੁਰ ਪੈਣਾ

ਤੁਸੀਂ ਉੱਧਰ ਚੱਲੇ ਤੇ ਹੋ ! ਇਹ ਵੀ ਦੱਸ ਜਾਉ ਕਿ ਮੁਹਾਰਾਂ ਮੋੜੋਂਗੇ ਕਦੇ ? ਅਸੀਂ ਪਿੱਛੇ ਉਡੀਕ ਵਿੱਚ ਹੀ ਨਾ ਸੁੱਕਦੇ ਰਹੀਏ।

ਮੁੱਛ ਦਾ ਵਾਲ ਬਣਨਾ-ਨਿਕਟਵਰਤੀ ਬਣਨਾ

ਮੇਰਾ ਗੁਆਂਢੀ ਆਪਣੇ ਪ੍ਰੇਮ ਭਰੇ ਵਤੀਰੇ ਕਾਰਨ ਮੇਰੀ ਮੁੱਛ ਦਾ ਵਾਲ ਬਣ ਗਿਆ ਹੈ।

  • «
  • 270
  • 271
  • 272
  • 273
  • 274
  • »