Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੪ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਮੂੰਹ ਦੀ ਗਰਾਹੀ ਹੋਣਾ-ਐਸਾ ਕੰਮ ਜਿਹੜਾ ਝਟ ਹੀ ਕੀਤਾ ਜਾ ਸਕਦਾ ਹੋਵੇ

ਇਹ ਸਖਤੀ ਕਰਕੇ (ਅਲੀ ਕੁਲੀ ਖਾਂ ਨੂੰ ਮਰਵਾ ਕੇ) ਜਹਾਂਗੀਰ ਦੀ ਆਂਦਰ ਠੰਡੀ ਤਾਂ ਹੋ ਗਈ ਪਰ ਮਿਹਰੁਲ-ਨਿਸ਼ਾ ਮੂੰਹ ਦੀ ਗਰਾਹੀ ਥੋੜੀ ਸੀ।

ਮੂੰਹ ਦੀ ਮੂੰਹ ਵਿੱਚ ਘੁੱਟ ਲੈਣਾ-ਕੁਝ ਨਾ ਕਰਨ ਦੇਣਾ, ਥਾਂ ਹੀ ਰੋਕ ਲੈਣਾ

ਸੋਨੀ ਘੂਰੀ ਵੱਟ ਕੇ ਗੁੱਸੇ ਵਿਚ ਬੋਲੀ :-
ਮੂੰਹ ਦੀ ਮੂੰਹ ਵਿਚ ਘੁੱਟ ਲਾ, ਜਦ ਘੱਟ ਮਰੋੜਾਂ, ਵਾਗਾਂ ਜਾਣ ਨਾ ਠੱਲ੍ਹੀਆਂ, ਮੈਂ ਜਿੱਧਰ ਮੋੜਾਂ।

ਮੂੰਹ ਦੇਣ ਜੋਗਾ ਨਾ ਹੋਣਾ-ਨਿਝੱਕ ਹੋ ਕੇ ਸਾਹਮਣੇ ਨਾ ਆ ਸਕਣਾ

ਉਹ ਸਾਡੇ ਸਾਹਮਣੇ ਮੂੰਹ ਦੇਣ ਜੋਗੇ ਨਹੀਂ, ਜੋ ਅਸਾਂ ਉਸ ਨਾਲ ਕੀਤੀਆਂ ਹਨ, ਭੁੱਲ ਨਹੀਂ ਸਕਦਾ । ਇਸ ਲਈ ਉਹ ਕਦੇ ਸਾਡੇ ਮੁਕਾਬਲੇ ਤੇ ਖੜਾ ਨਹੀਂ ਹੋਵੇਗਾ।

ਮੂੰਹ ਧੋ ਛੱਡਣਾ-ਆਸ ਨਾ ਰੱਖਣੀ

ਜੋ ਕੁਝ ਤੁਹਾਨੂੰ ਮਿਲਦਾ ਹੈ, ਲੈ ਲਓ, ਹੋਰ ਕਿਸੇ ਚੀਜ਼ ਦੀ ਆਸ ਨਾ ਰੱਖੋ ਤੇ ਚੁੱਪ ਕਰ ਕੇ ਮੂੰਹ ਧੋ ਛੱਡੋ।

ਮੂੰਹ ਨਾ ਲਾਣਾ-ਬੋਲ ਚਾਲ ਨਾ ਕਰਨੀ, ਆਉ ਭਗਤ ਨਾ ਕਰਨਾ

ਇੰਦਰਾ- ਮੈਂ ਤਾਂ ਉਹਨਾਂ ਲੋਕਾਂ ਦੀ ਗੱਲ ਕਰਨੀ ਆਂ ਜੋ ਹਜੇ ਚੰਗੇ ਭਲੇ ਖਾਂਦੇ ਪੀਂਦੇ ਨੇ ਤੇ ਫੇਰ ਸਾਡੇ ਆ ਮਹਿਮਾਨ ਬਣਦੇ ਨੇ ।
ਮੋਹਨੀ- ਏਹੋ ਜਹੇ ਲੋਕਾਂ ਨੂੰ ਮੂੰਹ ਨਾ ਲਾਇਆ ਕਰੋ।

ਮੂੰਹ ਨੂੰ-ਲਿਹਾਜ਼ ਕਰ ਕੇ, ਸਤਿਕਾਰ ਨੂੰ

ਕੌੜੀ- ਜਾਹ ਨੀ ਜਾਹ ! ਆਪਣੀ ਸੱਸ ਸਾਮ੍ਹਣੇ ਬੋਲ ਜਾ ਕੇ ! ਖਬਰਦਾਰ ਜੇ ਮੇਰੇ ਸਾਮ੍ਹਣੇ ਟਰ ਟਰ ਕੀਤੀਓ ਈ, ਵੇਹੜੇ ਨਾ ਵੜਨ ਦੇਊਂਗੀ।
ਪ੍ਰਸਿੰਨਾ-ਤੇਰੇ ਵੇਹੜੇ ਕਿਸੇ ਕਰਨ ਕੀ ਆਉਣਾ। ਗਾਲਾਂ ਖਾਣ, ਮੈਂ ਤੇ ਭੱਦ੍ਰਾ ਦੇ ਮੂੰਹ ਨੂੰ ਆਉਨੀ ਆ। ਲੈ ! ਮੈਂ ਚਲੀ ਜਾਨੀ ਆਂ।

ਮੂੰਹ ਨੂੰ ਲਹੂ ਲੱਗਣਾ-ਹਰਾਮ ਖਾਣਾ ਜਾਂ ਵੱਢੀ ਆਦਿ ਦਾ ਸੁਆਦ ਪੈ ਜਾਣਾ

ਵੱਢੀ ਆਦਿ ਹਰਾਮ ਦਾ ਲਹੂ ਜਿਸ ਦੇ ਮੂੰਹ ਨੂੰ ਇਕ ਵਾਰੀ ਲੱਗ ਜਾਂਦਾ ਹੈ ਫਿਰ ਲੱਥਦਾ ਨਹੀਂ । ਨਾਲੇ ਆਪਣੀ ਇੱਜ਼ਤ ਹਰ ਵੇਲੇ ਖਤਰੇ ਵਿੱਚ ਰਹਿੰਦੀ ਹੈ।

ਮੂੰਹ ਪਾੜ ਕੇ-ਨਿਸੰਗ ਹੋ ਕੇ, ਝਾਕਾ ਲਾਹ ਕੇ

"ਬਾਬਾ ਜੀ ਚੌਧਰੀ ਬੋਲਿਆ- "ਕੀਕਣ ਮੂੰਹ ਪਾੜ ਕੇ ਤੁਹਾਡੇ ਸਾਹਮਣੇ ਇਹ ਗੱਲ ਦੱਸਾਂ । ਸੱਚ ਪੁੱਛੇ ਤਾਂ ਦਿਲ ਮੇਰਾ ਆਪਣਾ ਈ ਨਹੀਂ ਮੰਨਦਾ ਪਈ ਇਹ ਗੱਲ ਸੱਚੀ ਹੋਵੇ, ਪਰ ਸਬੂਤ ਆਂਹਦੇ ਨੇ ਕੁਝ ਹੋਰ।”

ਮੂੰਹ ਫੱਟ-ਬੜਬੋਲਾ

ਮਸ਼ੀਨ ਮੈਨ ਤਾਂ ਅਜੇ ਸੋਚ ਹੀ ਰਿਹਾ ਸੀ, ਪਰ ਫੋਰਮੈਨ ਜ਼ਰਾ ਵਧੇਰੇ ਮੂੰਹ ਫੱਟ ਸੀ, ਪੈਂਦਾ ਹੀ ਬੋਲਿਆ-"ਸਰਦਾਰ ਜੀ ! ਢਿੱਡੋਂ ਭੁੱਖਿਆ ਰਹਿ ਕੇ ਕਿੰਨਾ ਕੁ ਚਿਰ ਕੰਮ ਹੋ ਸਕਦਾ ਹੈ।"

ਮੂੰਹ ਫਿਰਨਾ-ਕੋਈ ਚੀਜ਼ ਖਾ ਖਾ ਕੇ ਅੱਕ ਜਾਣਾ

ਕੇਵਲ ਕਣਕ ਦੀ ਰੋਟੀ ਹੀ ਹੈ ਜਿਸ ਤੋਂ ਮੂੰਹ ਕਦੇ ਵੀ ਨਹੀਂ ਫਿਰਦਾ। ਹੋਰ ਭਾਵੇਂ ਕਿਨੀਂ ਹੀ ਚੰਗੀ ਚੀਜ਼ ਕਿਉਂ ਨਾ ਹੋਵੇ, ਰੋਜ਼ ਖਾਣ ਨਾਲ ਮੂੰਹ ਪੈ ਜਾਂਦੀ ਹੈ।

ਮੂੰਹ ਫੁਲਾਣਾ-ਰੋਸ ਕਰਨਾ

ਸੁਰੇਸ਼ ਨੇ ਅਚਲਾ ਨੂੰ ਕਿਹਾ, "ਕਲ੍ਹ ਮਿਰਣਾਸ ਅਚਾਨਕ ਮੇਰੇ ਪੈਰੀਂ ਹੱਥ ਲਾ ਕੇ ਚਲੀ ਗਈ ਤੇ ਤੂੰ ਮੂੰਹ ਫੁਲਾ ਕੇ ਗੁੱਸੇ ਵਿਚ ਭਰੀ ਪੀਤੀ ਬਾਹਰ ਤੁਰ ਗਈਉਂ, ਕੀ ਮੈਂ ਉਹਦੀ ਸੱਸ ਦੇ ਮਰਨ ਦੀ ਗੱਲ ਕੀਤੀ ਸੀ, ਏਸ ਲਈ ?"

ਮੂੰਹ ਫੂਕ ਹੋਣਾ-ਘਬਰਾ ਜਾਣਾ, ਮੂੰਹ ਪੀਲਾ ਹੋ ਜਾਣਾ

ਚਿਰਾਂ ਨੂੰ ਮਿੱਠੂ ਰਾਮ (ਸ਼ਾਹ) ਭੀ ਅੱਪੜ ਪਿਆ, ਉਸ ਨੂੰ ਵੇਖ ਕੇ ਨਵਾਬ ਖਾਨ ਦਾ ਮੂੰਹ ਫੂਕ ਗਿਆ ਤੇ ਬਿਲਕੁਲ ਅੱਗੋਂ ਟੁੱਟ ਗਈ ਅਤੇ ਬਿਤਰਿਆਂ ਵਾਂਗ ਉਸ ਦੇ ਮੂੰਹ ਵੱਲ ਬਿਟ ਬਿਟ ਵੇਖਣ ਲੱਗ ਪਿਆ।

  • «
  • 276
  • 277
  • 278
  • 279
  • 280
  • »