ਹਰ ਪਾਸੇ ਮੁਸੀਬਤਾਂ ਦੀ ਅੱਗ ਵਰ੍ਹ ਰਹੀ ਸੀ ਪਰ ਉਸ ਨੂੰ ਆਂਚ ਤੀਕ ਨਹੀਂ ਲੱਗੀ। ਉਹ ਸੜਦੇ ਮਕਾਨ ਤੇ ਵਰ੍ਹਦੇ ਬੰਬਾਂ ਵਿੱਚੋਂ ਵੀ ਬਚ ਨਿੱਕਲਿਆ।
ਓੜਕ ਰੋ ਧੋ ਮਾਪਿਆਂ ਆਂਦਰ ਦਿੱਤੀ ਤੋੜ, ਸੁੱਟ ਗਏ ਟੁਕੜੀ ਚੰਦ ਦੀ ਰੱਬ ਨੂੰ ਰਾਖਾ ਛੋੜ।
ਬੀਮਾਰੀ ਤੇ ਬੇਹੋਸ਼ੀ ਦੀ ਜਿਸ ਹਾਲਤ ਵਿੱਚ ਉਹ ਆਪਣੀ ਬੱਚੀ ਨੂੰ ਛੱਡ ਕੇ ਆਇਆ ਸੀ, ਉਹ ਸੱਤ ਬਿਗਾਨਿਆਂ ਲਈ ਵੀ ਲਹੂ ਦੇ ਅੱਥਰੂ ਰੁਆਉਣ ਵਾਲੀ ਸੀ, ਫਿਰ ਸ਼ੰਕਰ ਤਾਂ ਆਪਣੀ ਆਂਦਰ ਨੂੰ ਸੀਨੇ ਤੋਂ ਤੋੜ ਕੇ ਸੁੱਟ ਆਇਆ ਸੀ।
ਤੁਸੀਂ ਆਂਦਰਾਂ ਨਾ ਸਾੜੋ, ਰਮਨ ਆਉਂਦਾ ਹੀ ਹੋਣਾ।
ਕ੍ਰਿਪਾਲ ਸਿੰਘ : ਭਾਈ ਜੀ ! ਤੁਸੀਂ ਮੁੰਡੇ ਦਾ ਐਨਾ ਫ਼ਿਕਰ ਕਿਉਂ ਕਰਦੇ ਹੋ ? ਦੇਵਾ ਸਿੰਘ : ਫਿਕਰ ਨਾ ਕਰਾਂ ਤਾਂ ਹੋਰ ਕੀ ਕਰਾਂ। ਆਂਦਰਾਂ ਜੁ ਹੋਈਆਂ। ਦੋ ਮਹੀਨੇ ਉਂਞ ਹੀ ਚਿੱਠੀ ਨਹੀਂ ਆਈ।
ਮਿਹਨਤੀ ਬੱਚੇ ਜ਼ਿੰਦਗੀ ਵਿੱਚ ਤਰੱਕੀ ਕਰ ਕੇ ਆਪਣੇ ਮਾਪਿਆਂ ਦੀਆਂ ਆਂਦਰਾਂ ਠਾਰਦੇ ਹਨ ।
"ਕਾਕਾ ਦਫਤਰੋਂ ਆ ਗਿਆ ਏ, ਮੇਰੀ ਲਾਡਲੀ ਧੀ ਮਾਲਤੀ ਆ ਗਈ ਹੈ? ਕੀ ਉਸ ਨੂੰ ਨਹੀਂ ਸੱਦਿਆ ?" ਤਾਰ ਭੇਜ ਦੇਣੀ ਸੀ, ਅਖੀਰੀ ਮੇਲ ਹੋ ਜਾਂਦਾ, ਮਾਂ ਦੀਆਂ ਆਂਦਰਾਂ ਧੀ ਵੱਲੋਂ ਤਾਂ ਠੰਢੀਆਂ ਹੋ ਜਾਂਦੀਆਂ।
ਬਿਰਜੂ ਸ਼ਾਹ- ਹੋਰ ਪੁੱਤਰ, ਕੋਈ ਧੀਆਂ ਭੈਣਾਂ ਨੂੰ ਸਾਰੀ ਉਮਰ ਘਰ ਬਿਠਾਲ ਛੱਡਦਾ ਏ ? ਪਰਮਾਨੰਦ- ਪਰ ਭਾਈ ਜੀ, ਜਾਣ ਬੁੱਝ ਕੇ ਇਕ ਬੇਬੱਸ ਅਬਲਾ ਨੂੰ ਵੀ ਭੱਠ ਵਿੱਚ ਝੋਕਣਾ ਜੁਲਮ ਏ। ਉਹਦੀਆਂ ਆਂਦਰਾਂ ਨਾ ਤਪਣਗੀਆਂ ?
ਆਂਦਰਾਂ ਦੀ ਸਾਂਝ ਬਿਨਾ ਸੇਕ ਕਿਸਨੂੰ ਆਉਂਦਾ ਹੈ ?
ਰਾਤ ਭਰ ਪਿਉ ਗਰਕ ਚਿੰਤਾ ਵਿੱਚ ਸੀ ਅਤੇ ਮਾਂ ਦੀਆਂ ਆਂਦਰਾਂ ਨੂੰ ਵੀ ਖਿੱਚ ਪੈਂਦੀ ਸੀ।
ਆਪਣੇ ਇਨ੍ਹਾਂ ਕਾਰਿਆਂ ਨਾਲ ਮੇਰੀਆਂ ਆਂਦਰਾਂ ਨਾ ਲੂਹ। ਮੈਂ ਤਾਂ ਪਹਿਲਾਂ ਹੀ ਦੁਖੀ ਹਾਂ।
ਮਾਸੀ ! ਮੇਰੀ ਭੈਣ ਫੂਲਾਂ ਰਾਣੀ ਏ। ਜਿੱਡੀ ਦੁਖੀ ਉਹ ਰਹੀ ਏ, ਕੋਈ ਹੋਰ ਐਸੀ ਵੈਸੀ ਹੁੰਦੀ ਤਾਂ ਕਦੇ ਦੀ ਉਠ ਜਾਂਦੀ ਤੇ ਮਾਪਿਆਂ, ਸਹੁਰਿਆਂ, ਸਾਰਿਆਂ ਦੇ ਸਿਰ ਸਵਾਹ ਪਾ ਜਾਂਦੀ।