ਖਾਣ ਹੀਰਿਆਂ ਦੀ ਜਿਸ ਦਿਨ ਲੱਭ ਲੀਤੀ, ਉਸ ਦਾ ਮੁੱਲ ਭੀ ਭੋਲੀ ਪੁਆ ਲਵਾਂਗੇ !
ਕਿਸੇ ਦਿਨ ਤੂੰ ਕੁੱਟ ਖਾਏਂਗਾ, ਐਵੇਂ ਰਾਹ ਜਾਂਦਿਆਂ ਨੂੰ ਹੀਰੀਆਂ ਦੇਂਦਾ ਏਂ ।
ਉਸ ਦੇ ਦਿਲ ਵਿੱਚ ਇੱਕ ਚਿਰੋਕਨੀ ਰੀਝ ਸੀ ਕਿ ਉਹ ਸੋਹਣੇ ਸਰੀਰ ਨਾਲ ਨਹੀਂ ਤਾਂ ਸੋਹਣੇ ਆਚਾਰ ਨਾਲ ਸ਼ਾਇਦ ਪਤੀ ਦੇ ਦਿਲ ਨੂੰ ਮੋਹ ਸਕੇ। ਇਸ ਰੀਝ ਨੂੰ ਪੂਰਾ ਕਰਨ ਲਈ ਉਹ ਕੋਈ ਹੀਲਾ ਬਾਕੀ ਨਹੀਂ ਸੀ ਰੱਖਣਾ ਚਾਹੁੰਦੀ।
ਬਲਦੇਵ ਦੇ ਹੁਕਮ ਨੂੰ ਸਭ ਨੇ ਸਿਰ ਮੱਥੇ ਤੇ ਮੰਨਿਆ, ਸਭ ਲੋਕੀਂ ਉਸ ਦੇ ਦਰਸ਼ਨ ਕਰਨ ਲਈ ਹਵੇਲੀ ਟੁਰ ਪਏ।
ਮਨ ਹਰਾਮੀ ਤੇ ਹੁੱਜਤਾਂ ਢੇਰ, ਲੈ ਖਾਂ ਫੜ ਪੂਣੀਆਂ, ਇੱਕ ਮੁੱਢਾ ਮੇਰਾ ਲਾਹ, ਕੰਮ ਦਾ ਘਾਟਾ ਏ, ਜੇ ਕਰਨਾ ਹੋਵੇ ਤਾਂ !
''ਤੇਰੇ ਕੋਲ ਨਹੀਂ ਸੀ ਤੇ ਫਿਰ ਹੋਰ ਕਿੱਥੇ ਰਿਹਾ ਸੀ ? ਬਸ ਲੱਗ ਗਿਆ ਪਤਾ। ਇਹ ਮੁੰਡਾ ਹੁਣ ਹੱਥੋਂ ਨਿਕਲਦਾ ਜਾਂਦਾ ਏ। ਪਰ ਕਰਾਂ ਕੀਹ ਸ਼ਿਬੂ, ਡਰਦੀ ਮਾਰੀ ਹੱਤ ਨਹੀਂ ਕੱਢਦੀ।"
''ਸੱਚੀਂ ਸੀਮਾਂ, ਤੂੰ ਤੇ ਦਿਨਾਂ ਵਿੱਚ ਹੁਲਾਰਾ ਖਾ ਗਈ ਏਂ। ਅਜੇ ਕੁੱਲ ਡੇਢ ਵਰ੍ਹਾ ਤਾਂ ਹੋਇਆ ਮੈਨੂੰ ਪਿੰਡੋਂ ਗਿਆ, ਉਦੋਂ ਕੀ ਹੁੰਦੀ ਸਾਂ ਤੂੰ । ਗਿੱਠ ਕੁ ਜਿੰਨੀ ਗੁੱਡੀ ਜਿਹੀ ਲਗਦੀ ਸੈਂ, ਝਾਟਾ ਤੇਰਾ ਖਿੰਡਿਆ ਰਹਿੰਦਾ ਸੀ, ਚੁੰਨੀ ਲੈਣ ਦਾ ਵੱਲ ਨਹੀਂ ਸੀ ਆਉਂਦਾ।”
ਤੇਰੀ ਜਾਗ ਹੁਣ ਕੁਝ ਬਣਾ ਕੇ ਰਹੇਗੀ। ਤੇ ਦੁਨੀਆਂ ਦਾ ਹੁਲੀਆ ਵਟਾ ਕੇ ਰਹੇਗੀ।
ਪੁੰਨਿਆਂ ਆਪਣੇ ਸਾਰੇ ਭੈਣਾਂ ਭਰਾਵਾਂ ਨਾਲੋਂ ਹੁੰਦੜ ਹੇਲ ਸੀ। ਪੰਦਰਾਂ ਵਰ੍ਹਿਆਂ ਦੀ ਉਮਰੇ ਉਸ ਨੇ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰ ਲਈ ਤਾਂ ਮਾਪਿਆਂ ਦੇ ਖ਼ਿਆਲ ਵਿੱਚ ਪੁੰਨਿਆਂ ਹੁਣ ਹੋਰ ਬਹੁਤਾ ਚਿਰ ਕੁਆਰੀ ਰੱਖਣ ਜੋਗੀ ਨਹੀਂ ਸੀ। ਤੇ ਇਹੋ ਸਬੱਬ ਸੀ ਕਿ ਉਨ੍ਹਾਂ ਇਸ ਨੂੰ ਕਾਲਜ ਨਹੀਂ ਸੀ ਦਾਖ਼ਲ ਕਰਾਇਆ।
ਪੋਸਤੀ ਦੀ ਤੀਵੀਂ ਸਾਹਮਣੇ ਬੈਠ ਕੇ ਲੱਗੀ ਵਿਰਲਾਪ ਕਰਨ--"ਹਾਇ ਤੇਰੇ ਇਸ ਪੋਸਤ ਨੂੰ ਅੱਗ ਲੱਗ ਜਾਏ, ਤੇਰੇ ਇਸ ਅਮਲ ਨੂੰ ਹੂੰਝਾ ਨਾ ਆ ਜਾਏ..."
ਪਤਾ ਨਹੀਂ ਝਗੜਾ ਕਿਸ ਗੱਲ ਦਾ ਸੀ ਪਰ ਜਦੋਂ ਮੈਂ ਉੱਥੋਂ ਲੰਘਿਆ ਤਾਂ ਉਹ ਜੱਫੋ ਜੱਫੀ ਹੋਏ ਹੋਏ ਸਨ ਤੇ ਹੇਠ ਉੱਤੇ ਹੋ ਰਹੇ ਸਨ।
ਅਜੇ ਵੀ ਵੇਲਾ ਹੈ, ਜੇ ਸੰਭਲ ਜਾਉ, ਤੇ ਰੋਗ ਦੀ ਅਸਲੀ ਅਹੁਰ ਲੱਭੋ। ਨਹੀਂ ਤਾਂ ਛੇਤੀ ਹੀ ਵਕਤ ਆਉਣ ਵਾਲਾ ਹੈ, ਜਦੋਂ ਇਹ ਚੀਕ ਪੁਕਾਰ ਕਿਸੇ ਠੋਸ ਤੇ ਗੰਭੀਰ ਸਚਾਈ ਵਿੱਚ ਬਦਲ ਕੇ ਦੇਸ ਵਿੱਚ ਹੇਠਲੀ ਉੱਤੇ ਆਉਣ ਦਾ ਕਾਰਨ ਬਣ ਜਾਏਗੀ।