ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਗਲੇ ਸਾਲ ਸੱਤ ਸ਼ਕਤੀਆਂ ਦੇ ਸਮੂਹ ਦਾ ਸੰਮੇਲਨ ਈਵੀਅਨ ਵਿੱਚ ਹੋਵੇਗਾ, ਜੋ ਕਿ ਫਰਾਂਸੀਸੀ ਸਪਾ ਟਾਊਨ ਹੈ ਜੋ ਇਸਦੇ ਵਧੀਆ ਮਿਨਰਲ ਵਾਟਰ ਲਈ ਜਾਣਿਆ ਜਾਂਦਾ ਹੈ।
ਮੈਕਰੋਨ ਨੇ ਇਹ ਐਲਾਨ ਇੱਕ ਸੋਸ਼ਲ ਮੀਡੀਆ ਵੀਡੀਓ ਵਿੱਚ ਕੀਤਾ ਜਦੋਂ ਉਸਨੇ ਕੈਨੇਡੀਅਨ ਰੌਕੀਜ਼ ਰਿਜ਼ੋਰਟ ਕਨਾਨਾਸਕਿਸ ਵਿੱਚ 2025 ਦੇ ਸੰਮੇਲਨ ਵਿੱਚ ਹਿੱਸਾ ਲਿਆ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਮੈਕਰੋਨ ਨੇ ਕਿਹਾ ਕਿ ਈਵੀਅਨ ਅਤੇ ਇਸਦੇ ਆਲੇ ਦੁਆਲੇ ਦੇ ਖੇਤਰ ਨੇ ਵੱਡੇ ਅੰਤਰਰਾਸ਼ਟਰੀ ਇਕੱਠ ਨੂੰ ਆਯੋਜਿਤ ਕਰਨ ਲਈ ਇੱਛਾ ਅਤੇ ਅਸਲ ਵਚਨਬੱਧਤਾ ਦਿਖਾਈ ਹੈ।
ਸਵਿਟਜ਼ਰਲੈਂਡ ਦੀ ਸਰਹੱਦ ਦੇ ਨੇੜੇ ਐਲਪਸ ਵਿੱਚ ਸਥਿਤ ਈਵੀਅਨ-ਲੇਸ-ਬੈਂਸ ਨੇ 19ਵੀਂ ਸਦੀ ਵਿੱਚ ਆਪਣੇ ਕੁਦਰਤੀ ਝਰਨਿਆਂ ਲਈ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਇਹ ਇੱਕ ਲਗਜਰੀ ਰਿਜ਼ੋਰਟ ਬਣ ਗਿਆ ਜਿਸਨੇ ਰਾਇਲਟੀ ਅਤੇ ਮਸ਼ਹੂਰ ਹਸਤੀਆਂ ਨੂੰ ਆਕਰਸ਼ਿਤ ਕੀਤਾ।
1962 ਵਿੱਚ, ਈਵੀਅਨ ਦੇ ਸਮਝੌਤੇ ਨੇ ਅਲਜੀਰੀਆ ਦੀ ਜੰਗ ਨੂੰ ਖਤਮ ਕਰ ਦਿੱਤਾ ਅਤੇ ਉੱਤਰੀ ਅਫ਼ਰੀਕੀ ਦੇਸ਼ ਦੀ ਫਰਾਂਸ ਤੋਂ ਆਜ਼ਾਦੀ ਦਾ ਰਾਹ ਸਥਾਪਤ ਕੀਤਾ ਸੀ। ਜੀ7 ਸੰਮੇਲਨ ਹਰ ਸਾਲ ਪ੍ਰਮੁੱਖ ਉਦਯੋਗਿਕ ਲੋਕਤੰਤਰਾਂ ਦੇ ਕਲੱਬਾਂ ਦੇ ਮੈਂਬਰਾਂ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਸੰਯੁਕਤ ਰਾਜ ਅਮਰੀਕਾ ਵਿਖੇ ਹੁੰਦਾ ਰਹਿੰਦਾ ਹੈ।
ਫਰਾਂਸ ਨੇ ਆਖਰੀ ਵਾਰ 2019 ਵਿੱਚ ਜੀ7 ਦੀ ਮੇਜ਼ਬਾਨੀ ਕੀਤੀ ਸੀ ਜਦੋਂ ਇਹ ਸੰਮੇਲਨ ਦੱਖਣ-ਪੱਛਮੀ ਬੀਚ ਰਿਜ਼ੋਰਟ ਬਿਆਰਿਟਜ਼ ਵਿੱਚ ਹੋਇਆ ਸੀ।
ਇਸਤੋਂ ਬਾਅਦ ਸੰਯੁਕਤ ਰਾਜ ਅਮਰੀਕਾ 2027 ਵਿੱਚ ਜੀ7 ਦੀ ਮੇਜ਼ਬਾਨੀ ਕਰੇਗਾ, ਜਿਸ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀ ਪਸੰਦ ਦੇ ਸਥਾਨ 'ਤੇ ਇੱਕ ਵੱਡਾ ਅੰਤਰਰਾਸ਼ਟਰੀ ਸੰਮੇਲਨ ਕਰਨ ਦਾ ਮੌਕਾ ਮਿਲੇਗਾ।
2025 ਦਾ ਜੀ7 ਸੰਮੇਲਨ ਟਰੰਪ ਨਾਲ ਸਬੰਧਤ ਵਪਾਰਕ ਤਣਾਅ ਭਾਵ ਟੈਰਿਫਾਂ ਅਤੇ ਯੂਕਰੇਨ ਲਈ ਸਮਰਥਨ 'ਤੇ ਕੇਂਦ੍ਰਿਤ ਸੀ, ਜਿਸ ਵਿੱਚ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਸੱਦੇ ਗਏ ਮਹਿਮਾਨਾਂ ਵਿੱਚ ਸ਼ਾਮਲ ਸਨ, ਪਰ ਈਰਾਨ ਵਿਰੁੱਧ ਇਜ਼ਰਾਈਲ ਦੀ ਫੌਜੀ ਮੁਹਿੰਮ ਨੇ ਇਸਤੇ ਗੱਲਬਾਤ ਦਾ ਜਿਆਦਾ ਮੌਕਾ ਨਹੀਂ ਦਿੱਤਾ।