ਵਿਸ਼ਵ

ਸਾਡੇ ਇਸ ਸੈਕਸ਼ਨ ਵਿੱਚ ਵਿਸ਼ਵਵਿਆਪੀ ਮੁੱਦਿਆਂ ਅਤੇ ਘਟਨਾਵਾਂ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਸੈਕਸ਼ਨ ਅੰਤਰਰਾਸ਼ਟਰੀ ਰਾਜਨੀਤੀ, ਕੂਟਨੀਤੀ, ਟਕਰਾਅ, ਵਾਤਾਵਰਣ ਸੰਬੰਧੀ ਮੁੱਦਿਆਂ, ਵਿਸ਼ਵ ਸਿਹਤ ਸੰਕਟਾਂ, ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਪ੍ਰਮੁੱਖ ਆਰਥਿਕ ਰੁਝਾਨਾਂ ਬਾਰੇ ਝਲਕ ਪੇਸ਼ ਕਰਦਾ ਹੈ।
india pakistan war

ਭਾਰਤ ਦੇ ਫੌਜੀ ਟਿਕਾਣਿਆਂ 'ਤੇ ਹਮਲੇ ਦੀ ਕੋਸ਼ਿਸ, ਪਾਕਿਸਤਾਨ ਨੇ ਆਪਣੀ ਭੂਮਿਕਾ ਤੋਂ ਕੀਤਾ ਇਨਕਾਰ

| ਵਿਸ਼ਵ | 2 ਘੰਟਾ ਪਹਿਲਾਂ |

ਭਾਰਤ ਨੇ ਪਾਕਿਸਤਾਨ 'ਤੇ ਡਰੋਨ ਅਤੇ ਮਿਜ਼ਾਈਲਾਂ ਰਾਹੀਂ ਦੇਸ਼ ਦੇ ਤਿੰਨ ਫੌਜੀ ਟਿਕਾਣਿਆਂ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ਜਿਸ ਦਾਅਵੇ ਨੂੰ ਇਸਲਾਮਾਬਾਦ ਨੇ ਨਕਾਰ ਦਿੱਤਾ ਹੈ। ਭਾਰਤੀ ਫੌਜ ਨੇ ਕਿਹਾ ਕਿ ਉਸਨੇ ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੇ ਜੰਮੂ ਅਤੇ ਊਧਮਪੁਰ ਅਤੇ ਭਾਰਤ ਦੇ ਪੰਜਾਬ ਰਾਜ ਦੇ ਪਠਾਨਕੋਟ ਵਿੱਚ ਫੌਜੀ ਟਿਕਾਣਿਆਂ 'ਤੇ ਹਮਲਾ ਕਰਨ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਵੀਰਵਾਰ ਸ਼ਾਮ ਨੂੰ ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੇ ਜੰਮੂ ਸ਼ਹਿਰ ਵਿੱਚ ਧਮਾਕਾ ਹੋਣ ਦੀ ਖ਼ਬਰ ਮਿਲੀ ਕਿਉਂਕਿ ਇਹ ਖੇਤਰ ਬਲੈਕਆਊਟ ਵਿੱਚ ਚਲਾ ਗਿਆ ਸੀ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇਸ ਹਮਲੇ ਦੇ ਪਿੱਛੇ ਨਹੀਂ ਸਨ।

operation sindoor

ਭਾਰਤ ਨੇ ਇਤਿਹਾਸਕ ਟ੍ਰਾਈ-ਸਰਵਿਸਿਜ਼ ਆਪ੍ਰੇਸ਼ਨ ਰਾਹੀਂ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ 'ਤੇ ਕੀਤਾ ਹਮਲਾ

| ਵਿਸ਼ਵ | 2 ਦਿਨਾਂ ਪਹਿਲਾਂ |

ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਸਵੇਰੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ ਜਿਨ੍ਹਾਂ ਵਿੱਚ ਕ੍ਰਮਵਾਰ ਮੁਰੀਦਕੇ ਅਤੇ ਬਹਾਵਲਪੁਰ ਸ਼ਾਮਲ ਹਨ, ਜੋ ਕਿ ਅੱਤਵਾਦੀ ਸਮੂਹਾਂ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਦੇ ਗੜ੍ਹ ਹਨ। ਇਹ ਹਮਲੇ ਸਵੇਰੇ 1:44 ਵਜੇ ਕੀਤੇ ਗਏ ਸਨ। ਇਹ ਹਮਲੇ 22 ਅਪ੍ਰੈਲ ਨੂੰ ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੇ ਗਏ ਹਨ ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚੋਂ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਸੀ। ਇੱਕ ਅਧਿਕਾਰਤ ਬਿਆਨ ਵਿੱਚ, ਰੱਖਿਆ ਮੰਤਰਾਲੇ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ

hollywood

ਟਰੰਪ ਹੁਣ ਗੈਰ-ਅਮਰੀਕੀ ਫਿਲਮਾਂ 'ਤੇ ਲਾਉਣਗੇ 100% ਦਾ ਟੈਰਿਫ

| ਰਾਜਨੀਤਿਕ , ਵਿਸ਼ਵ , ਮਨੋਰੰਜਨ | 4 ਦਿਨਾਂ ਪਹਿਲਾਂ |

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਵਿਦੇਸ਼ਾਂ ਵਿੱਚ ਬਣੀਆਂ ਫਿਲਮਾਂ 'ਤੇ 100% ਟੈਰਿਫ ਲਗਾਏਗਾ, ਇਸਤਰ੍ਹਾਂ ਉਹ ਦੁਨੀਆ ਭਰ ਦੇ ਦੇਸ਼ਾਂ ਨਾਲ ਵਪਾਰਕ ਵਿਵਾਦਾਂ ਨੂੰ ਵਧਾ ਰਹੇ ਹਨ। ਟਰੰਪ ਨੇ ਕਿਹਾ ਕਿ ਉਹ ਅਮਰੀਕੀ ਵਪਾਰ ਪ੍ਰਤੀਨਿਧੀ ਨੂੰ ਟੈਕਸ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਅਧਿਕਾਰ ਦੇ ਰਹੇ ਹਨ ਕਿਉਂਕਿ ਅਮਰੀਕਾ ਦਾ ਫਿਲਮ ਉਦਯੋਗ "ਬਹੁਤ ਤੇਜ਼ੀ ਨਾਲ" ਘਟ ਰਿਹਾ ਸੀ। ਟਰੰਪ ਨੇ ਦੂਜੇ ਦੇਸ਼ਾਂ ਦੇ "ਸੰਗਠਿਤ ਯਤਨਾਂ" ਨੂੰ ਦੋਸ਼ੀ ਠਹਿਰਾਇਆ ਜੋ ਫਿਲਮ ਨਿਰਮਾਤਾਵਾਂ ਅਤੇ ਸਟੂਡੀਉ ਨੂੰ ਆਕਰਸ਼ਿਤ ਕਰਨ ਲਈ ਇਨਸੈਂਟਿਵ ਦੀ ਪੇਸ਼ਕਸ਼ ਕਰਦੇ ਹਨ ਜਿਸਨੂੰ ਉਸਨੇ "ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ" ਦੱਸਿਆ। ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਟਰੰਪ ਨੇ ਕਿਹਾ,

us budget 2025

ਅਮਰੀਕਾ ਦੇ ਬਜਟ ਵਿੱਚ 163 ਬਿਲੀਅਨ ਡਾੱਲਰ ਦੀ ਕਟੌਤੀ : ਸਿੱਖਿਆ ਅਤੇ ਰਿਹਾਇਸ਼ ਹੋਵੇਗੀ ਪ੍ਰਭਾਵਿਤ

| ਰਾਜਨੀਤਿਕ , ਵਿਸ਼ਵ | 6 ਦਿਨਾਂ ਪਹਿਲਾਂ |

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸੰਘੀ ਬਜਟ ਵਿੱਚ 163 ਬਿਲੀਅਨ ਡਾਲਰ ਦੀ ਕਟੌਤੀ ਦਾ ਪ੍ਰਸਤਾਵ ਰੱਖਿਆ ਹੈ ਜੋ ਅਗਲੇ ਸਾਲ ਸਿੱਖਿਆ ਅਤੇ ਰਿਹਾਇਸ਼ ਸਮੇਤ ਕਈ ਖੇਤਰਾਂ ਵਿੱਚ ਖਰਚੇ ਨੂੰ ਤੇਜ਼ੀ ਨਾਲ ਘਟਾ ਦੇਵੇਗਾ, ਜਦੋਂ ਕਿ ਰੱਖਿਆ ਅਤੇ ਸਰਹੱਦੀ ਸੁਰੱਖਿਆ ਲਈ ਖਰਚਾ ਵਧਾਇਆ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਕਿ ਪ੍ਰਸਤਾਵਿਤ ਬਜਟ 2025 ਦੇ ਲਾਗੂ ਕੀਤੇ ਪੱਧਰਾਂ ਤੋਂ ਘਰੇਲੂ ਸੁਰੱਖਿਆ(homeland security) ਖਰਚੇ ਨੂੰ ਲਗਭਗ 65% ਤੱਕ ਵਧਾਏਗਾ। ਵ੍ਹਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜਟ (OMB) ਨੇ ਇੱਕ ਬਿਆਨ ਵਿੱਚ ਕਿਹਾ ਕਿ ਗੈਰ-ਰੱਖਿਆ ਖਰਚੇ(Non-defence discretionary) (ਬਜਟ ਦਾ ਇੱਕ ਭਾਗ ਜੋ ਸਮਾਜਿਕ ਸੁਰੱਖਿਆ ਅਤੇ ਮੈਡੀਕੇਅਰ ਪ੍ਰੋਗਰਾਮਾਂ ਦੇ ਨਾਲ-ਨਾਲ ਦੇਸ਼ ਦੇ

army

ਪਹਿਲਗਾਮ ਹਮਲੇ 'ਤੇ ਭਾਰਤ ਨੂੰ ਅਮਰੀਕਾ ਨੇ ਦਿੱਤਾ ਸਮਰਥਨ

| ਰਾਜਨੀਤਿਕ , ਵਿਸ਼ਵ | 7 ਦਿਨਾਂ ਪਹਿਲਾਂ |

ਅਮਰੀਕਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅੱਤਵਾਦ ਵਿਰੁੱਧ ਭਾਰਤ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਘਾਤਕ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਰੰਪ ਪ੍ਰਸ਼ਾਸਨ ਦਾ ਪੂਰਾ ਸਮਰਥਨ ਪ੍ਰਾਪਤ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ, "ਜਿਵੇਂ ਕਿ ਰਾਸ਼ਟਰਪਤੀ (ਡੋਨਾਲਡ ਟਰੰਪ) ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਸੀ ਅਮਰੀਕਾ ਅੱਤਵਾਦ ਵਿਰੁੱਧ ਭਾਰਤ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਡਾ ਪੂਰਾ ਸਮਰਥਨ ਹੈ।" ਬਰੂਸ ਨੇ ਕਿਹਾ ਕਿ ਅਮਰੀਕਾ ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਦੋਵਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਕਿਉਂਕਿ ਪਹਿਲਗਾਮ

election results

ਕੈਨੇਡਾ ਦੀਆਂ ਵੋਟਾਂ ਚੋਂ ਹਾਊਸ ਆਫ਼ ਕਾਮਨਜ਼ ਲਈ ਰਿਕਾਰਡ 22 ਪੰਜਾਬੀਆਂ ਨੇ ਜਿੱਤ ਕੀਤੀ ਦਰਜ

| ਰਾਜਨੀਤਿਕ , ਵਿਸ਼ਵ | 9 ਦਿਨਾਂ ਪਹਿਲਾਂ |

ਮੰਗਲਵਾਰ ਨੂੰ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਲਈ ਸੰਘੀ ਚੋਣ ਮੈਦਾਨ ਵਿੱਚ 65 ਪੰਜਾਬੀ ਉਮੀਦਵਾਰਾਂ ਵਿੱਚੋਂ ਰਿਕਾਰਡ 22 ਮੈਂਬਰ ਚੁਣੇ ਗਏ ਹਨ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਫਿਰ ਤੋਂ ਸ਼ਾਨਦਾਰ ਵਾਪਸੀ ਕੀਤੀ ਹੈ। ਕੈਨੇਡਾ ਦੀ ਦੱਖਣੀ ਏਸ਼ੀਆਈ ਆਬਾਦੀ ਦਾ ਇੱਕ ਮੁੱਖ ਹਿੱਸਾ, ਪੰਜਾਬੀ-ਕੈਨੇਡੀਅਨ ਭਾਈਚਾਰੇ ਨੇ ਇਸ ਚੋਣ ਵਿੱਚ ਖਾਸ ਤੌਰ 'ਤੇ ਮਹੱਤਵਪੂਰਨ ਭੂਮਿਕਾ ਨਿਭਾਈ। ਇੱਥੇ 2021 ਵਿੱਚ 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਸੀ, ਜਦੋਂ ਕਿ 2019 ਦੀਆਂ ਸੰਘੀ ਚੋਣਾਂ ਵਿੱਚ ਪੰਜਾਬ ਮੂਲ ਦੇ 20 ਮੈਂਬਰ ਚੁਣੇ ਗਏ ਸਨ। ਇਸ ਵਾਰ 16 ਮੌਜੂਦਾ ਪੰਜਾਬ ਮੂਲ ਦੇ ਸੰਸਦ ਮੈਂਬਰ ਦੁਬਾਰਾ ਚੋਣ ਲੜ ਰਹੇ ਸਨ, ਜਿਸ ਕਾਰਨ ਕਈ