ਯੂਰਪੀਅਨ ਯੂਨੀਅਨ ਨੇ ਬੁੱਧਵਾਰ ਨੂੰ ਐਪਲ ਅਤੇ ਮੈਟਾ ਨੂੰ ਬਲਾਕ ਦੇ ਡਿਜੀਟਲ ਕੰਪੀਟੀਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਲਈ ਸੈਂਕੜੇ ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਹੈ। ਈ.ਯੂ. ਜੋ ਕਿ ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਸੰਸਥਾ ਹੈ, ਨੇ ਕਿਹਾ ਕਿ ਉਹ ਡਿਜੀਟਲ ਮਾਰਕੀਟ ਐਕਟ (DMA) ਦੀ ਉਲੰਘਣਾ ਲਈ ਐਪਲ ਨੂੰ 500 ਮਿਲੀਅਨ ਯੂਰੋ ($571 ਮਿਲੀਅਨ) ਅਤੇ ਮੈਟਾ ਨੂੰ 200 ਮਿਲੀਅਨ ਯੂਰੋ ($228.4 ਮਿਲੀਅਨ) ਦਾ ਜੁਰਮਾਨਾ ਲਗਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਐਪਲ ਡੀ.ਐਮ.ਏ. ਦੇ ਤਹਿਤ ਅਖੌਤੀ "ਸਟੀਅਰਿੰਗ-ਵਿਰੋਧੀ"(anti-steering) ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ। ਈ.ਯੂ. ਦੇ ਤਕਨੀਕੀ ਕਾਨੂੰਨ ਦੇ ਤਹਿਤ, ਐਪਲ ਦੇ ਡਿਵੈਲਪਰਾਂ ਨੂੰ ਆਪਣੇ ਐਪ ਸਟੋਰ ਤੋਂ ਬਾਹਰ ਮੌਜੂਦ ਵਿਕਲਪਾਂ ਬਾਰੇ
ਮਾਈਕ੍ਰੋਚਿੱਪ ਨਿਰਮਾਤਾ ਐਨਵੀਡੀਆ(Nvidia) ਨੇ ਕਿਹਾ ਕਿ ਅਮਰੀਕੀ ਸਰਕਾਰ ਵੱਲੋਂ ਚੀਨ ਲਈ ਨਿਰਯਾਤ ਨਿਯਮਾਂ ਨੂੰ ਸਖ਼ਤ ਕਰਨ ਤੋਂ ਬਾਅਦ ਸਾਨੂੰ 5.5 ਬਿਲੀਅਨ ਡਾਲਰ (£4.2 ਬਿਲੀਅਨ) ਦਾ ਨੁਕਸਾਨ ਹੋ ਸਕਦਾ ਹੈ। ਚਿੱਪ ਨਿਰਮਾਣ ਦਿੱਗਜ ਐਨਵੀਡੀਆ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਸਭ ਤੋਂ ਪ੍ਰਸਿੱਧ ਰਹੀ ਹੈ, ਨੂੰ ਆਪਣੀ H20 ਏਆਈ(AI) ਚਿੱਪ ਨੂੰ ਚੀਨ ਨੂੰ ਨਿਰਯਾਤ ਕਰਨ ਲਈ ਲਾਇਸੈਂਸਾਂ ਦੀ ਲੋੜ ਹੋਵੇਗੀ। ਇਹ ਨਿਯਮ ਅਮਰੀਕਾ ਅਤੇ ਚੀਨ ਵਿਚਕਾਰ ਵਧਦੇ ਵਪਾਰ ਯੁੱਧ ਦੇ ਵਿਚਕਾਰ ਆਏ ਹਨ, ਜਿਸ ਵਿੱਚ ਦੋਵਾਂ ਦੇਸ਼ਾਂ ਨੇ ਵੱਖ-ਵੱਖ ਸਮਾਨਾਂ ਤੇ ਇੱਕ ਦੂਜੇ 'ਤੇ ਭਾਰੀ ਵਪਾਰਕ ਟੈਰਿਫ ਲਾਗੂ ਕੀਤੇ ਹਨ। ਇਸ ਖ਼ਬਰ ਤੋਂ ਬਾਅਦ ਐਨਵੀਡੀਆ ਦੇ ਸ਼ੇਅਰ ਲਗਭਗ 6%
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿੱਕਟੌਕ ਨੂੰ ਇੱਕ ਕਾਨੂੰਨ ਦੀ ਪਾਲਣਾ ਕਰਨ ਲਈ ਦੂਸਰੀ ਵਾਰ 75 ਦਿਨਾਂ ਦੀ ਐਕਸਟੈਂਸ਼ਨ ਦਿੱਤੀ ਹੈ ਜਿਸ ਵਿੱਚ ਬਹੁਤ ਮਸ਼ਹੂਰ ਵੀਡੀਉ ਐਪ ਨੂੰ ਜਾਂ ਤਾਂ ਆਪਣਾ ਅਮਰੀਕੀ ਸੰਚਾਲਨ(US operation) ਵੇਚਣਾ ਪਵੇਗਾ ਜਾਂ ਦੇਸ਼ ਵਿੱਚ ਬੈਨ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਟਰੁੱਥ ਸ਼ੋਸ਼ਲ 'ਤੇ ਲਿਖਿਆ ਕਿ "ਅਸੀਂ ਨਹੀਂ ਚਾਹੁੰਦੇ ਕਿ ਟਿੱਕਟੌਕ 'ਡਾਰਕ' ਹੋ ਜਾਵੇ। ਅਸੀਂ ਟਿੱਕਟੌਕ ਵੱਲੋਂ ਸਹਿ੍ਯੋਗ ਦੀ ਉਮੀਦ ਕਰਦੇ ਹਾਂ।" ਟਿੱਕਟੌਕ ਪਲੇਟਫਾਰਮ ਵਰਤਮਾਨ ਵਿੱਚ ਚੀਨੀ ਕੰਪਨੀ ਬਾਈਟਡਾਨਸ (ByteDance) ਦੀ ਮਲਕੀਅਤ ਹੈ। ਟਰੰਪ ਨੇ ਟਿੱਕਟੌਕ ਨੂੰ ਪਹਿਲਾ ਐਕਸਟੈਂਸ਼ਨ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦਿੱਤਾ ਸੀ ਅਤੇ ਇਸਦੀ ਮਿਆਦ ਸ਼ਨੀਵਾਰ ਨੂੰ ਖਤਮ ਹੋਣ ਵਾਲੀ
ਦ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਯੂਰਪੀਅਨ ਯੂਨੀਅਨ ਦੇ ਰੈਗੂਲੇਟਰ, ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਡਿਜੀਟਲ ਸਰਵਿਸਿਜ਼ ਐਕਟ (DSA) ਦੀ ਉਲੰਘਣਾ ਕਰਨ ਲਈ ਮਹੱਤਵਪੂਰਨ ਜੁਰਮਾਨੇ ਲਗਾਉਣ ਦੀ ਤਿਆਰੀ ਕਰ ਰਹੇ ਹਨ, ਜੋ ਕਿ ਇੱਕ ਇਤਿਹਾਸਕ ਕਾਨੂੰਨ ਹੈ ਜਿਸਦਾ ਉਦੇਸ਼ ਗੈਰ-ਕਾਨੂੰਨੀ ਸਮੱਗਰੀ ਅਤੇ ਗਲਤ ਜਾਣਕਾਰੀ ਨੂੰ ਰੋਕਣਾ ਹੈ। ਇਨ੍ਹਾਂ ਗਰਮੀਆਂ ਵਿੱਚ ਐਲਾਨੇ ਜਾਣ ਵਾਲੇ ਜੁਰਮਾਨਿਆਂ ਵਿੱਚ ਐਕਸ ਤੇ $1 ਬਿਲੀਅਨ ਤੋਂ ਵੱਧ ਦਾ ਜੁਰਮਾਨਾ ਅਤੇ ਐਕਸ ਪਲੇਟਫਾਰਮ ਦੀਆਂ ਨੀਤੀਆਂ ਵਿੱਚ ਲਾਜ਼ਮੀ ਬਦਲਾਅ ਸ਼ਾਮਲ ਹੋ ਸਕਦੇ ਹਨ। ਐਕਸ ਤੇ ਇਹ ਜੁਰਮਾਨੇ ਡੀ.ਐਸ.ਏ.(DSA) ਦੇ ਤਹਿਤ ਜਾਰੀ ਕੀਤੇ ਜਾਣਗੇ, ਜਿਸ ਅਨੁਸਾਰ ਤਕਨੀਕੀ ਕੰਪਨੀਆਂ ਨੂੰ ਆਪਣੇ ਪਲੇਟਫਾਰਮ ਤੇ ਸਮੱਗਰੀ ਦੀ
| ਤਕਨਾਲੋਜੀ | 1 ਮਹੀਨਾ ਪਹਿਲਾਂ |
16 ਮਾਰਚ 2025 ਨੂੰ, ਨਾਸਾ ਅਤੇ ਸਪੇਸਐਕਸ ਦੇ ਕਰੂ-10 ਮਿਸ਼ਨ ਨੇ ਸਪੇਸ ਸਟੇਸ਼ਨ (ਆਈ.ਐਸ.ਐਸ) ਨਾਲ ਸਫਲਤਾਪੂਰਵਕ ਜੋੜਿਆ ਗਿਆ , ਜੋ ਕਿ ਨਾਸਾ ਅਤੇ ਸਪੇਸਐਕਸ ਦੀ ਸਾਂਝੀ ਸਹਿਯੋਗ ਦੀ ਮਹੱਤਵਪੂਰਨ ਕਾਮਯਾਬੀ ਹੈ, ਜਿਸ ਨਾਲ ਆਈ.ਐਸ.ਐਸ'ਤੇ ਨਿਯਮਤ ਕਰੂ ਰੋਟੇਸ਼ਨ ਜਾਰੀ ਰਹਿਣਦਾ ਹੈ। ਕਰੂ-10 ਖਗੋਲੀ ਯਾਨ, ਜੋ ਕਿ 15 ਮਾਰਚ 2025 ਨੂੰ ਨਾਸਾ ਦੇ ਕੈਨੇਡੀ ਸਪੇਸ ਸੈਂਟਰ, ਫਲੋਰੀਡਾ ਤੋਂ ਲਾਂਚ ਕੀਤਾ ਗਿਆ ਸੀ, ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੈਰੀ "ਬੁੱਚ" ਵਿਲਮੋਰ ਨੂੰ ਆਈ.ਐਸ.ਐਸਤੋਂ ਵਾਪਸ ਲਿਆਉਣ ਵਾਲਾ ਹੈ। ਇਹ ਦੋ ਅਮਰੀਕੀ ਪੁਲਾੜ ਯਾਤਰੀ ਆਈ.ਐਸ.ਐਸ'ਤੇ ਲੰਬੇ ਸਮੇਂ ਤੋਂ ਮੌਜੂਦ ਹਨ। ਕਰੂ-10 ਮਿਸ਼ਨ ਦੇ ਮੁੱਖ ਮੋੜ ਇਸ ਮਿਸ਼ਨ ਦਾ ਡੌਕਿੰਗ 16 ਮਾਰਚ 2025 ਨੂੰ ਰਾਤ
| ਤਕਨਾਲੋਜੀ , ਮੋਟਰ ਵਹੀਕਲ | 3 ਮਹੀਨਾਂ ਪਹਿਲਾਂ |
ਇਲੈਕਟ੍ਰਿਕ ਵਹੀਕਲ ਸੇਲ ਐਸ.ਬੀ.ਆਈ. ਕੈਪੀਟਲ ਮਾਰਕੀਟ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇੱਕ ਨਵੀਂ ਸਰਕਾਰੀ ਰਿਪੋਰਟ ਦੇ ਅਨੁਸਾਰ, ਵਿੱਤੀ ਸਾਲ 2030 ਤੱਕ, ਭਾਰਤ ਵਿੱਚ ਵਿਕਣ ਵਾਲੇ ਕੁੱਲ ਵਾਹਨਾਂ ਵਿੱਚੋਂ 30-35% ਇਲੈਕਟ੍ਰਿਕ ਵਾਹਨ (ਈ.ਵੀ.) ਹੋਣਗੇ। ਇਹ 2024 ਦੇ 7.4 ਪ੍ਰਤੀਸ਼ਤ ਦੇ ਅੰਕੜੇ ਨਾਲੋਂ ਬਹੁਤ ਜ਼ਿਆਦਾ ਹੈ। ਐਸ.ਬੀ.ਆਈ.ਕੈਪੀਟਲ ਮਾਰਕਿਟ ਦੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੈਟਰੋਲ ਅਤੇ ਡੀਜ਼ਲ 'ਤੇ ਚੱਲਣ ਵਾਲੇ ਵਾਹਨ ਅਜੇ ਵੀ ਬਾਜ਼ਾਰ ਵਿੱਚ ਰਹਿਣਗੇ ਪਰ ਈ.ਵੀ. ਦੀ ਮੰਗ ਤੇਜ਼ੀ ਨਾਲ ਵਧੇਗੀ। ਰਿਪੋਰਟ ਵਿੱਚ ਇਹ ਵੀ ਕਿਹਾ