ਅਮਰੀਕੀ ਅਤੇ ਚੀਨੀ ਅਧਿਕਾਰੀ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਵਪਾਰ ਯੁੱਧ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨ ਲਈ ਇਸ ਹਫ਼ਤੇ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਚੀਨੀ ਉਪ ਪ੍ਰਧਾਨ ਮੰਤਰੀ, ਹੀ ਲਾਈਫੰਗ 9 ਤੋਂ 12 ਮਈ ਤੱਕ ਸਵਿਟਜ਼ਰਲੈਂਡ ਵਿੱਚ ਹੋਣ ਵਾਲੀ ਗੱਲਬਾਤ ਵਿੱਚ ਸ਼ਾਮਲ ਹੋਣਗੇ। ਅਮਰੀਕੀ ਦਫਤਰਾਂ ਨੇ ਐਲਾਨ ਕੀਤਾ ਕਿ ਅਮਰੀਕੀ ਖਜ਼ਾਨਾ ਸਕੱਤਰ, ਸਕਾਟ ਬੇਸੈਂਟ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ (USTR) ਜੈਮੀਸਨ ਗ੍ਰੀਅਰ ਮੀਟਿੰਗ ਵਿੱਚ ਵਾਸ਼ਿੰਗਟਨ ਦੀ ਨੁਮਾਇੰਦਗੀ ਕਰਨਗੇ। ਵ੍ਹਾਈਟ ਹਾਊਸ ਵਾਪਸ ਆਉਣ ਤੋਂ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਸਮਾਨ 'ਤੇ 145% ਤੱਕ ਦੇ ਨਵੇਂ ਆਯਾਤ ਟੈਕਸ ਲਗਾਏ
| ਕਾਰੋਬਾਰ | 4 ਦਿਨਾਂ ਪਹਿਲਾਂ |
ਵਾੱਰਨ ਬਫੇ ਨੇ ਐਲਾਨ ਕੀਤਾ ਹੈ ਕਿ ਉਹ ਸਾਲ ਦੇ ਅੰਤ ਵਿੱਚ ਬਰਕਸ਼ਾਇਰ ਹੈਥਵੇ ਦੇ ਮੁੱਖ ਕਾਰਜਕਾਰੀ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ। ਓਰੇਕਲ ਆਫ਼ ਓਮਾਹਾ ਵਜੋਂ ਜਾਣੇ ਜਾਂਦੇ ਤਜਰਬੇਕਾਰ ਨਿਵੇਸ਼ਕ ਨੇ ਆਪਣੀ ਕੰਪਨੀ ਦੀ ਸਾਲਾਨਾ ਮੀਟਿੰਗ ਵਿੱਚ ਦੱਸਿਆ ਕਿ ਉਹ ਵਾਈਸ-ਚੇਅਰਮੈਨ, ਗ੍ਰੇਗ ਐਬਲ ਨੂੰ ਕੰਪਨੀ ਦੀ ਵਾਂਗਡੋਰ ਸੌਂਪ ਦੇਣਗੇ। 94 ਸਾਲਾ ਬਫੇ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਜਦੋਂ ਗ੍ਰੇਗ ਨੂੰ ਸਾਲ ਦੇ ਅੰਤ ਵਿੱਚ ਕੰਪਨੀ ਦਾ ਮੁੱਖ ਕਾਰਜਕਾਰੀ ਬਣਨਾ ਚਾਹੀਦਾ ਹੈ।" ਵਾੱਰਨ ਬਫੇ ਨੇ ਬਰਕਸ਼ਾਇਰ ਹੈਥਵੇ ਨੂੰ ਇੱਕ ਅਸਫਲ ਟੈਕਸਟਾਈਲ ਨਿਰਮਾਤਾ ਕੰਪਨੀ ਤੋਂ $1.16 ਟ੍ਰਿਲੀਅਨ (£870bn) ਦੀ ਨਿਵੇਸ਼ ਕੰਪਨੀ ਬਣਾਇਆ ਅਤੇ ਉਹ ਦੁਨੀਆ ਦੇ ਸਭ
| ਕਾਰੋਬਾਰ | 6 ਦਿਨਾਂ ਪਹਿਲਾਂ |
ਐਪਲ ਨੇ ਵੀਰਵਾਰ ਨੂੰ ਪਹਿਲੀ ਤਿਮਾਹੀ ਦੇ ਮੁਨਾਫ਼ੇ ਦੀ ਉਮੀਦ ਤੋਂ ਵੱਧ ਰਿਪੋਰਟ ਦਿੱਤੀ ਪਰ ਚੇਤਾਵਨੀ ਦਿੱਤੀ ਕਿ ਅਮਰੀਕੀ ਟੈਰਿਫ ਕੰਪਨੀ ਨੂੰ ਮਹਿੰਗੇ ਪੈ ਸਕਦੇ ਹਨ ਅਤੇ ਇਸਦੀ ਸਪਲਾਈ ਲੜੀ ਨੂੰ ਵਿਗਾੜ ਰਹੇ ਹਨ। ਮੁੱਖ ਕਾਰਜਕਾਰੀ ਟਿਮ ਕੁੱਕ ਨੇ ਕਿਹਾ, ਐਪਲ ਨੂੰ ਉਮੀਦ ਹੈ ਕਿ ਮੌਜੂਦਾ ਤਿਮਾਹੀ ਵਿੱਚ ਅਮਰੀਕੀ ਟੈਰਿਫ $900 ਮਿਲੀਅਨ ਦਾ ਨੁਕਸਾਨ ਕਰਨਗੇ ਹਾਲਾਂਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਦਾ ਪ੍ਰਭਾਵ "ਸੀਮਤ" ਸੀ। ਕੁੱਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ "ਅਮਰੀਕਾ ਵਿੱਚ ਵੇਚੇ ਜਾਣ ਵਾਲੇ ਜ਼ਿਆਦਾਤਰ ਆਈਫੋਨਾਂ ਦਾ ਮੂਲ ਦੇਸ਼ ਭਾਰਤ ਹੋਵੇਗਾ ਅਤੇ ਉਹ ਛੇਤੀ ਹੀ ਮੋਬਾਈਲਾਂ ਦਾ ਨਿਰਮਾਣ ਸ਼ੁਰੂ ਕਰਨਗੇ।" ਉਨ੍ਹਾਂ ਨੇ ਅੱਗੇ ਕਿਹਾ
ਚੀਨ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਦੋਵੇਂ ਧਿਰਾਂ ਟੈਰਿਫਾਂ 'ਤੇ ਸਰਗਰਮ ਗੱਲਬਾਤ ਵਿੱਚ ਸ਼ਾਮਲ ਸਨ। ਉਹਨਾਂ ਕਿਹਾ ਕਿ ਇਹ ਬੇਬੁਨਿਆਦ ਹੈ। ਚੀਨ ਦੀਆਂ ਇਹ ਟਿੱਪਣੀਆਂ ਟਰੰਪ ਦੇ ਮੰਗਲਵਾਰ ਨੂੰ ਇੱਕ ਬਿਆਨ ਤੋਂ ਬਾਅਦ ਆਈਆਂ ਹਨ ਜਿਸ ਵਿੱਚ ਉਹਨਾਂ ਕਿਹਾ ਕਿ ਚੀਨ ਦੇ ਨਿਰਯਾਤ 'ਤੇ ਅੰਤਿਮ ਟੈਰਿਫ ਦਰ ਮੌਜੂਦਾ 145% ਤੋਂ "ਕਾਫ਼ੀ ਹੱਦ ਤੱਕ" ਘੱਟ ਕੀਤੀ ਜਾਵੇਗੀ। ਵਣਜ ਮੰਤਰਾਲੇ ਦੇ ਬੁਲਾਰੇ ਹੀ ਯਾਦੋਂਗ ਨੇ ਕਿਹਾ, "ਚੀਨ ਦੀ ਸਥਿਤੀ ਇਕਸਾਰ ਹੈ ਅਤੇ ਅਸੀਂ ਸਲਾਹ-ਮਸ਼ਵਰੇ ਅਤੇ ਗੱਲਬਾਤ ਲਈ ਖੁੱਲ੍ਹੇ ਹਾਂ, ਪਰ ਕਿਸੇ ਵੀ ਤਰ੍ਹਾਂ ਦੇ ਸਲਾਹ-ਮਸ਼ਵਰੇ ਅਤੇ ਗੱਲਬਾਤ ਆਪਸੀ ਸਤਿਕਾਰ ਦੇ ਆਧਾਰ 'ਤੇ
| ਕਾਰੋਬਾਰ | 14 ਦਿਨਾਂ ਪਹਿਲਾਂ |
ਕੈਲੀਫੋਰਨੀਆ ਦੀ ਅਰਥਵਿਵਸਥਾ ਨੇ ਜਪਾਨ ਦੇਸ਼ ਨੂੰ ਪਛਾੜ ਦਿੱਤਾ ਹੈ, ਜਿਸ ਨਾਲ ਇਹ ਅਮਰੀਕੀ ਰਾਜ ਚੌਥੀ ਸਭ ਤੋਂ ਵੱਡੀ ਵਿਸ਼ਵ ਆਰਥਿਕ ਸ਼ਕਤੀ ਬਣ ਗਿਆ ਹੈ। ਗਵਰਨਰ ਗੈਵਿਨ ਨਿਊਸੋਮ ਨੇ ਅੰਤਰਰਾਸ਼ਟਰੀ ਮੁਦਰਾ ਫੰਡ (IMF) ਅਤੇ ਅਮਰੀਕੀ ਆਰਥਿਕ ਵਿਸ਼ਲੇਸ਼ਣ ਬਿਊਰੋ ਦੇ ਨਵੇਂ ਅੰਕੜਿਆਂ ਦਾ ਜ਼ਿਕਰ ਕੀਤਾ ਹੈ ਜੋ ਕੈਲੀਫੋਰਨੀਆ ਦੇ ਵਿਕਾਸ ਨੂੰ ਦਰਸਾਉਂਦੇ ਹਨ। ਅੰਕੜੇ ਦਰਸਾਉਂਦੇ ਹਨ ਕਿ ਕੈਲੀਫੋਰਨੀਆ ਦਾ ਕੁੱਲ ਘਰੇਲੂ ਉਤਪਾਦ (GDP) 2024 ਵਿੱਚ $4.10 ਟ੍ਰਿਲੀਅਨ (£3.08 ਟ੍ਰਿਲੀਅਨ) ਤੱਕ ਪਹੁੰਚ ਗਿਆ, ਜੋ ਕਿ ਜਾਪਾਨ ਨੂੰ ਪਛਾੜਦਾ ਹੈ ਕਿਉਂਕਿ ਜਪਾਨ ਦੀ ਜੀਡੀਪੀ $4.01 ਟ੍ਰਿਲੀਅਨ ਸੀ। ਇਹ ਰਾਜ ਹੁਣ ਸਿਰਫ਼ ਜਰਮਨੀ, ਚੀਨ ਅਤੇ ਸਮੁੱਚੇ ਤੌਰ 'ਤੇ ਅਮਰੀਕਾ ਤੋਂ ਬਾਅਦ ਚੌਥੇ ਨੰਬਰ ਤੇ
ਯੂਰਪੀਅਨ ਯੂਨੀਅਨ ਨੇ ਬੁੱਧਵਾਰ ਨੂੰ ਐਪਲ ਅਤੇ ਮੈਟਾ ਨੂੰ ਬਲਾਕ ਦੇ ਡਿਜੀਟਲ ਕੰਪੀਟੀਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਲਈ ਸੈਂਕੜੇ ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਹੈ। ਈ.ਯੂ. ਜੋ ਕਿ ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਸੰਸਥਾ ਹੈ, ਨੇ ਕਿਹਾ ਕਿ ਉਹ ਡਿਜੀਟਲ ਮਾਰਕੀਟ ਐਕਟ (DMA) ਦੀ ਉਲੰਘਣਾ ਲਈ ਐਪਲ ਨੂੰ 500 ਮਿਲੀਅਨ ਯੂਰੋ ($571 ਮਿਲੀਅਨ) ਅਤੇ ਮੈਟਾ ਨੂੰ 200 ਮਿਲੀਅਨ ਯੂਰੋ ($228.4 ਮਿਲੀਅਨ) ਦਾ ਜੁਰਮਾਨਾ ਲਗਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਐਪਲ ਡੀ.ਐਮ.ਏ. ਦੇ ਤਹਿਤ ਅਖੌਤੀ "ਸਟੀਅਰਿੰਗ-ਵਿਰੋਧੀ"(anti-steering) ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ। ਈ.ਯੂ. ਦੇ ਤਕਨੀਕੀ ਕਾਨੂੰਨ ਦੇ ਤਹਿਤ, ਐਪਲ ਦੇ ਡਿਵੈਲਪਰਾਂ ਨੂੰ ਆਪਣੇ ਐਪ ਸਟੋਰ ਤੋਂ ਬਾਹਰ ਮੌਜੂਦ ਵਿਕਲਪਾਂ ਬਾਰੇ