ਕੰਡੇ ਨਹੀਂ
ਆਓ ਫੁੱਲ ਬੀਜੀਏ
ਆਓ ਫੁੱਲ ਬੀਜੀਏ
ਬਹੁਤ ਚਿਰਾਂ ਤੋਂ ਅਸੀਂ
ਥੋਹਰਾਂ ਬੀਜੀਆਂ
ਆਓ! ਹੁਣ
ਗੁਲਾਬ ਬੀਜੀਏ
ਮਹਿਕ ਮਹਿਕ ਹੋ ਜਾਈਏ
ਝੂਠਾ ਨਹੀਂ
ਸੁੱਚਾ ਗੁਲਾਬ ਲਗਾਈਏ
ਪਲਾਸਟਿਕ ਯੁੱਗ ਦੇ ਅਸੀਂ ਜਾਏ
ਧਰਤੀ ਤੇ ਆਏ
ਸਾਰਾ ਕੁਝ ਹੀ ਨਕਲੀ
ਮਰਦ - ਔਰਤ
ਹਾਸਾ - ਰੋਣਾ
ਜੀਣਾ - ਮਰਨਾ
ਜਾਤ ਵਰਣ ਸਭ ਨਕਲੀ
ਨਕਲੀ ਅੱਖਾਂ
ਨਕਲੀ ਦੰਦ
ਨਕਲੀ ਚਿਹਰੇ
ਨਕਲੀ ਸੰਦ
ਅਸਲ ਤੋਂ ਸੋਹਣੀ ਬਣੀ ਬਨਾਵਟ
ਨਕਲ ਵੀ ਵੇਖੋ ਬਣੀ ਸਜਾਵਟ
ਆਓ ਸ਼ੀਸ਼ੇ ਦੀ ਦੀਵਾਰ ਜੋੜੀਏ
ਮਤਾਂ ਪਲਾਸਟਿਕ ਯੁੱਗ ਵਿੱਚ ਅਸੀਂ
ਪਲਾਸਟਿਕ ਦੇ ਹੀ ਹੋ ਕੇ ਰਹਿ ਜਾਈਏ