ਆਸ ਦੀ ਝੋਲ਼ੀ

ਆਸ ਦੀ ਝੋਲ਼ੀ ਭਰਦੇ ਹਾਂ।

ਮੈਨੂੰ ਉਹਦਾ ਕਰਦੇ ਹਾਂ।

ਰੱਜ ਕੇ ਰੋਣਾ ਚਾਹਨੀ ਆਂ,

ਅੱਖੀਂ ਬੱਦਲ ਧਰ ਦੇ ਹਾਂ।

ਅਰਸ਼ ਤੇ ਜਾ ਦੀਦਾਰ ਕਰਾਂ।

ਇਸ ਬੇ ਪੱਰ ਨੂੰ ਪੱਰ ਦੇ ਹਾਂ।

ਜੋ ਸੁਫ਼ਨੇ ਵਿਚ ਤੱਕਨੀ ਆਂ,

ਸਗਵਾਂ ਉਹੋ ਘਰ ਦੇ ਹਾਂ।

ਸੁਗ਼ਰਾ ਦੁਨੀਆ ਹਰ ਦਿੱਤੀ ਏ,

ਕੁੱਝ ਤੇ ਉਹ ਵੀ ਹਰ ਦੇ ਹਾਂ।

📝 ਸੋਧ ਲਈ ਭੇਜੋ