ਗੁਲਸ਼ਨ
ਕਾਹੀ ਦਾ ਬੂਝਾ ਬਣ ਕੇ ਰਹਿ ਗਿਆ
ਸੁਗੰਧੀ
ਜੀਵਨ 'ਚ ਖਿਲਾਰ
ਇੱਕ ਅਭੁੱਲ ਸੁਪਨਾ ਬਣਕੇ ਰਹਿ ਗਿਆ
ਸੁਹਾਗਾ
ਨਫ਼ਰਤ ਤੇ ਕੁਹਜ ਦਾ ਚੁੱਲਾ
ਜੀਵਨ ਉਜਾੜ ਵੀਰਾਨ ਤੇ
ਬੇ ਆਸਰਾ ਬਣਕੇ ਰਹਿ ਗਿਆ
ਕਿਉਂ ?
ਪ੍ਰਾਪਤੀ ਲਈ
ਸ਼ੁਹਰਤ ਨਹੀਂ - ਪੈਸਾ ਨਹੀਂ - ਪਹੁੰਚ ਨਹੀਂ
ਕੀ ਜੀਵਨ ਗਰੀਬ ਦਾ?
ਬੇ-ਨਾਮ ਬੇਆਸਰਾ ਭਟਕਦਾ ਰਹੇਗਾ ਸਦਾ
ਕੀ ਮਜਨੂੰ ਤੇ ਰਾਂਝੇ ਏਦਾਂ ਹੀ
ਵਿੱਚ ਗਲੀਆਂ ਦੇ ਰੁਲਦੇ ਰਹਿਣਗੇ
ਉੱਤਰ ਕੇਵਲ ਦੇਵੇਗਾ
ਸਮੇਂ ਦਾ ਇਕ ਝਟਕਾ
ਤੇ ਫਿਰ
ਹਰ ਗੁਲਸ਼ਨ ਆਬਾਦ ਰਹੇਗਾ