ਅਧੂਰੀ ਪੁਸਤਕ

ਜ਼ਿੰਦਗੀ ਦੀ ਪੁਸਤਕ 'ਚੋਂ 

ਕਰਮਾਂ ਦਾ ਵਰਕਾ ਫੋਲਦਾ ਹਾਂ 

ਵਰਕੇ ਤੇ ਛਪੇ ਅੱਖਰਾਂ ਤੇ

ਮੇਰੀ ਬਦਨਸੀਬੀ ਦੀ ਸਿਆਹੀ

ਡੁੱਲੀ ਪਈ ਹੈ

ਸਿਆਹੀ ਦਾ ਰੰਗ,

ਮੇਰੇ ਦੁੱਖਾਂ ਤੇ ਦਰਦਾਂ ਜਿਹਾ

ਕਾਲਾ ਸਿਆਹ ਰੰਗ ਹੈ

ਜਿਨ੍ਹਾਂ ਤੋਂ ਮੇਰਾ ਮੁੱਕਦਰ

ਪੜ੍ਹਿਆ ਹੀ ਨਹੀਂ ਜਾਂਦਾ

ਜ਼ਿੰਦਗੀ ਹੁਣ ਗੁੰਝਲ ਬਣ ਗਈ ਹੈ ।

ਨਾ ਗੁੰਝਲ ਸੁਲਝਦੀ ਹੈ

ਨਾ ਜ਼ਿੰਦਗੀ ਮੁੱਕਦੀ ਹੈ 

ਬਣਾਉਣ ਵਾਲੇ ਨੇ

ਇਹ ਕੇਹੀ ਅਧੂਰੀ ਕਿਤਾਬ ਬਣਾਈ ਹੈ 

ਨਾ ਪੜ੍ਹੀ ਜਾਂਦੀ ਹੈ 

ਨਾ ਸੁੱਟੀ ਜਾਂਦੀ ਹੈ

📝 ਸੋਧ ਲਈ ਭੇਜੋ