ਅੱਖ ਕਾਤਲ ਦੀ ਤੱਕ ਵੇ ਅੜਿਆ

ਅੱਖ ਕਾਤਲ ਦੀ ਤੱਕ ਵੇ ਅੜਿਆ

ਫਿੱਕਾ ਪੈ ਗਿਆ ਸੱਕ ਵੇ ਅੜਿਆ

ਦੁਸ਼ਮਣ ਵਾਅ ਪੁਰੇ ਦੀ ਚਲੇ

ਭੌਰ ਗਿਆ ਕੁਛ ਪੱਕ ਵੇ ਅੜਿਆ

ਫ਼ਜਰਾਂ ਜਿਹੀ ਸਤਰੰਗੀ ਮੂਰਤ

ਨੇਜ਼ਾਂ ਲਈ ਅੱਜ ਡੱਕ ਵੇ ਅੜਿਆ

ਜੰਮੀ ਨਾਲ਼ ਸ਼ਹਾਦਤ ਸਾਡੇ

ਸਾਹ ਚੋਂ ਮਹਿਕੇ ਅੱਕ ਵੇ ਅੜਿਆ

ਅਰਸ਼ਦ ਖ਼ੌਫ਼ ਸ਼ਹਿਰ ਦਾ ਮਾਰੇ

ਕੁਝ ਸੱਜਣਾਂ ਦੀ ਨੱਕ ਵੇ ਅੜਿਆ

📝 ਸੋਧ ਲਈ ਭੇਜੋ