ਐਵੇਂ ਬੰਦਾ ਭਵਿੱਖ ਦੀ

ਐਵੇਂ ਬੰਦਾ ਭਵਿੱਖ ਦੀ ਕਰੇ ਚਿੰਤਾ

ਭਰੋਸਾ ਜੀਵਨ ਦਾ ਨਹੀਂ ਇੱਕ ਪਲ ਦਾ ਏ।

ਵਕਤ ਆਉਣ ਵਾਲਾ ਕਿਵੇਂ ਲੰਘੂ ਮੇਰਾ

ਝੋਰਾ ਹਰ ਇੱਕ ਨੂੰ ਇਸੇ ਗੱਲ ਦਾ ਏ

ਮਿਲਿਆ ਅੱਜ ਦਾ ਸਮਾਂ ਸੰਭਾਲ ਲਈਏ

ਡਰ ਕੱਢ ਕੇ ਮਨ ਚੋਂ ਕੱਲ ਦਾ ਏ

ਐਮ,ਏ ਲੱਖ ਬਿਉਂਤਾਂ ਘੜੀ ਜਾਈਏ

ਪਰ ਰੱਬੀ ਹੁਕਮ ਬਿਨ ਪੱਤਾ ਨਾ ਹੱਲ ਦਾ ਏ।

📝 ਸੋਧ ਲਈ ਭੇਜੋ