ਅੱਖਾਂ ਰੋਨੀਆਂ ਤਾਂ ਦੇਖਦਾ ਜ਼ਮਾਨਾ
ਦਿਲਾਂ ਨੂੰ ਰੋਂਦੇ ਕੌਣ ਦੇਖਦਾ
ਅੱਖਾਂ ਲੱਭ ਲੈਣ ਰੋਣ ਦਾ ਬਹਾਨਾ
ਦਿਲਾਂ ਨੂੰ ਰੋਂਦੇ ਕੌਣ ਦੇਖਦਾ।
ਅੱਖੀਆਂ ਤਾਂ ਰੋ ਕੇ ਕੱਢ ਲੈਂਦੀਆਂ ਗੁਬਾਰ ਨੇ
ਚੁੱਪ ਕੀਤੇ ਦੁੱਖ ਪੈਂਦੇ ਦਿਲਾਂ ਨੂੰ ਸਹਾਰਨੇ
ਸਾਂਭੀ ਰੱਖਦੇ ਨੇ ਪੀੜਾਂ ਦਾ ਖਜ਼ਾਨਾ
ਦਿਲਾਂ ਨੂੰ ਰੋਂਦੇ ਕੌਣ ਦੇਖਦਾ।
ਦਿਲ ਤਾਂ ਬੇਚਾਰਾ ਹੁੰਦਾ ਸਦਾ ਮਜਬੂਰ ਏ
ਪਿਆਰ ਵਿਚ ਹੁੰਦਾ ਸਾਰਾ ਅੱਖਾਂ ਦਾ ਕਸੂਰ ਏ
ਦਿਲ ਬਣ ਜਾਂਦਾ ਕੈਹਰ ਦਾ ਨਸ਼ਾਨਾ
ਦਿਲਾਂ ਨੂੰ ਰੋਂਦੇ ਕੌਣ ਦੇਖਦਾ।
ਦਿਲਾਂ ਦੇ ਇਹ ਖੋਟੇ ਲੋਕੀ ਵੈਰੀ ਨੇ ਪਿਆਰ ਦੇ
ਆਸ਼ਿਕਾਂ ਦੇ ਸੀਨਿਆਂ ਤੇ ਠੋਕਰਾਂ ਨੇ ਮਾਰਦੇ
ਦਿਲ ਤੋੜਨਾ ਤੇ ਖੇਲ ਹੈ ਪੁਰਾਨਾ
ਦਿਲਾਂ ਨੂੰ ਰੋਂਦੇ ਕੌਣ ਦੇਖਦਾ।
ਟੁੱਟੇ ਦਿਲ ਜੋੜਨੇ ਦਾ ਏਥੇ ਕੋਈ ਰਿਵਾਜ਼ ਨਹੀਂ
ਸੁਣਦਾ `ਆਜ਼ਾਦ` ਕੋਈ ਦਿਲਾਂ ਦੀ ਆਵਾਜ਼ ਨਹੀਂ
ਚੁੱਪ ਕਰ ਜਾ ਦਿਲਾ ਤੂੰ ਬੇਈਮਾਨਾ
ਦਿਲਾਂ ਨੂੰ ਰੋਂਦੇ ਕੌਣ ਦੇਖਦਾ।