ਅਣ-ਫੁੱਟਿਆ ਨਾਸੂਰ

ਬੇਵਫ਼ਾਓ,

ਤੁਸੀਂ ਕਦੇ ਨਾ ਕਿਸੇ ਦੇ ਬਣ ਸਕੇ

ਨਾ ਹੀ ਬਣੇਗਾ

ਤੁਹਾਡਾ ਹੁਣ ਕਦੇ ਕੋਈ

ਨਾਸੂਰ ਤੁਹਾਡੇ ਸੀਨੇ ਦਾ

ਫੁੱਟੇਗਾ ਬੜੀ ਹੀ ਜਲਦੀ

ਗ਼ੁਬਾਰ ਗ਼ਮ ਤੇ ਬੇਵਫ਼ਾਈ ਦਾ

ਉੱਭਰੇਗਾ ਬੜੀ ਹੀ ਜਲਦੀ

ਮਰ੍ਹਮ ਪੱਟੀ ਜੇ ਚਾਹੋਗੇ ਤਾਂ

ਮਿਲੇਗੀ ਨਹੀਂ ਕਦੀ

ਵਫ਼ਾ ਪਿਆਰ ਤੇ ਰਹਿਮਤ ਚਾਹੋਗੇ ਤਾਂ

ਮਿਲੇਗੀ ਨਹੀਂ ਕਦੀ

ਤੁਹਾਡੇ ਜ਼ਖਮਾਂ 'ਚੋਂ ਨਾਸੂਰ ਦੀ ਹਰ ਬੂੰਦ

ਤੁਹਾਡੀ ਬੇਗ਼ੈਰਤ ਤੇ

ਬੇਇਖ਼ਲਾਕੀ ਦੀ ਤਸਵੀਰ ਹੋਵੇਗੀ 

ਫਿਰ ਮੈਂ ਤੇ ਮੇਰੇ ਦੋਸਤ ਹੀ

ਤੁਹਾਡੇ ਅਣ-ਫੁੱਟੇ ਨਾਸੂਰ ਤੇ 

ਮਰਮ ਪੱਟੀ ਕਰਿਆ ਕਰਾਂਗੇ

📝 ਸੋਧ ਲਈ ਭੇਜੋ