ਰੇਤੇ-ਰਾਵਿਆਂ ਦੀ ਧੂੜ ਜਿਹੀ,ਜਾਂ ਖ਼ਲਾਅ ‘ਚ ਛੱਡਿਆ ਬਾਨ ਹਾਂ।

ਸੰਨ ਚੁਰਾਸੀ ‘ਚ ਵਾਪਿਸ ਹੋ ਗਿਆ,ਨਿੱਕਾ ਜਿਹਾ ਸਨਮਾਨ ਹਾਂ।

ਡਰਨੇ ਤੋਂ ਲਾਹ ਕੇ ਲੈ ਗਿਆ, ਜਿਸਨੂੰ ਸੀ ਗ਼ਰੀਬ ਕੋਈ

ਜੱਟ ਨੇ ਲੜ੍ਹ ਕੇ ਮੋੜ ਲਿਆ, ਦੋ ਗ਼ਜ ਕੱਪੜਾ-ਥਾਨ ਹਾਂ।

ਸਿੰਧ ਘਾਟੀ ਦੀ ਬੋਲੀ ਹਾਂ, ਜ਼ਹਿਰ ‘ਚ ਮਿਸ਼ਰੀ ਘੋਲ਼ੀ ਹਾਂ।

ਜੋ ਵਿੱਚ ਮਿਆਨੇ ਜਰ ਗਈ, ਓਹ ਕੰਚਨੀ-ਕਿਰਪਾਨ ਹਾਂ।

ਨਾ ਸ਼ਾਹੀ ਕੋਈ ਛਤਰ ਹਾਂ, ਨਾ ਧੂੜੱਤੀ ਘੁੱਪ-ਕਬਰ ਹਾਂ

ਅੱਠੇ ਜੋ ਪਹਿਰ ਰਹੇ ਜਗਦਾ, ਸ਼ਿਵ ਪੁਰੀ-ਸ਼ਮਸ਼ਾਨ ਹਾਂ।

ਜਿਸ ਦੀ ਅਜ਼ਬ-ਔਸ਼ਦੀ, ਨੀਰ ਨਦੀ ਦਾ ਰੋਕ ਗਈ।

ਹਟੇ ਨਾ ਪਰ ਜਲਾਬ, ਓਹ, ਬਦਬਖ਼ਤ ਵੈਦ ਲੁਕਮਾਨ ਹਾਂ।

📝 ਸੋਧ ਲਈ ਭੇਜੋ