ਅਸੀਂ ਪੰਜ ਪਾਣੀ

ਅਸੀਂ ਪੰਜ ਪਾਣੀ ! 

ਅਸੀਂ ਪੰਜ ਪਾਣੀ !! 

ਜਿਹਲਮ, ਸਤਲੁਜ, ਬਿਆਸ, ਝਨਾਂ ਤੇ , 

ਵਗਦੀ ਰਾਵੀ ਦੇ ਅਸੀਂ ਪਾਣੀ 

ਪੰਜ ਪਾਣੀ ਜੇ ਖ਼ੌਲ ਰਹੇ ਨੇ 

ਅਕਲਾਂ ਵਾਲੇ ਕਰ ਘੋਲ ਰਹੇ ਨੇ 

ਕੋਈ ਨ ਜਿਸਨੇ ਨਬਜ਼ ਪਛਾਣੀ 

ਅਸੀਂ ਪੰਜ ਪਾਣੀ...

ਵੇਦ ਕੁਰਾਨ ਗਰੰਥ ਨੇ ਰੋਂਦੇ 

ਰੋ-ਰੋ ਦਾਗ਼ ਸਿੱਤਮ ਦੇ ਧੋਂਦੇ 

ਬੇਕਦਰਾਂ ਨੇ ਕਦਰ ਨਾ ਜਾਣੀ 

ਅਸੀਂ ਪੰਜ ਪਾਣੀ......... 

ਇਹ ਜੋ ਕਾਂਗ ਸਮੇਂ ਦੀ ਆਈ 

ਖੌਫ ਤਕੱਬਰ ਨਾਲ ਲਿਆਈ 

ਅੱਜ ਆਈ ਹੈ ਕਲ ਟੁਰ ਜਾਣੀ 

ਅਸੀਂ ਪੰਜ ਪਾਣੀ 

ਅਸੀਂ ਪੰਜ ਪਾਣੀ 

ਜੇਹਲਮ, ਸਤਲੁਜ, ਬਿਆਸ, ਝਨ੍ਹਾਂ ਤੇ 

ਵਗਦੀ ਰਾਵੀ ਦੇ ਅਸੀਂ ਪਾਣੀ

📝 ਸੋਧ ਲਈ ਭੇਜੋ