ਬਾਗ਼ੀ-ਬਸਰ

ਪਹਿਰ ਪਹਿਲੜੇ ਜਾਗਦੀ ਖਲ਼ਕ ਸਾਰੀ,ਪਹਿਰ ਦੂਜੜੇ ਰੋਗਰੱਤੇ ਕੁਰਲਾਂਵਦੇ ਨੇ

ਅੱਧੀ ਲੰਘੀ ਤੋਂ ਚੋਰ ਤੇ ਯਾਰ ਜਾਗਣ, ਫ਼ਕੀਰ, ਹਾਲ਼ੀ, ਸੁਬ੍ਹਾ ਨੂੰ ਗਾਂਵਦੇ ਨੇ

ਆਸ਼ਕ, ਭੌਰ, ਨਾਗ ਤੇ ਤਿੱਤਰ ਮੁਸ਼ਕੀ, ਕੱਖ ਹਿਲਦਿਆਂ ਹੀ ਉੱਠ ਜਾਂਵਦੇ ਨੇ

ਪਾਣੀ, ਹਵਾ, ਜਿੰਦ ਤੇ ਦਿਲ-ਦਰਦੀ, ਲੱਖ ਤਦਬੀਰ ਦੇ ਮੁੜ ਨਾ ਆਂਵਦੇ ਨੇ

ਮੁੱਛ ਮਛੋਰ ਦੀ, ਸੀਨਾ ਕੁਆਰ ਦਾ, ਮੁਹਾਰਾਂ ਤੋੜਨ ਦੇ ਮਤੇ ਪਕਾਂਵਦੇ ਨੇ

ਆਖਣਾ ਕੂੜ ਉਹਨਾਂ ਦੀ ਦੋਸਤੀ ਨੂੰ, ਜਿਹੜੇ ਯਾਰ ਨੂੰ ਹੱਥੀਂ ਫੜਾਂਵਦੇ ਨੇ

ਜਮਸ਼ੇਦ, ਸੁਕਰਾਤ ਤੇ ਪੁੰਨੂੰ ਦੇ ਬਾਟੇ, ਦੀਨ, ਦੁਨੀ, ਇਸ਼ਕ ਦੇ ਮਰਮ ਬਤਾਂਵਦੇ ਨੇ

ਫੜੇ ਦਸਤੀਂ ਲੋਟੇ ਤੇ ਕਰਮ ਖੋਟੇ, ਲੋਟੇ ਟੁੱਟ ਜਾਣੇ, ਕਰਮ ਧੁਰ ਜਾਂਵਦੇ ਨੇ

ਮਸੀਤ ਵਿੱਚ ਨਾ ਤੇਰੀ ਮਸ਼ੀਤ ਚਮਕੂ,ਆਮਿਓ-ਅਮਲ ਹੀ ਕਿਸਮਤ ਚਮਕਾਂਵਦੇ ਨੇ

ਬਾਗ਼ੀ-ਬਸਰ ਜੋ ਅਦਾਲਤੀਂ ਹਾਰ ਜਾਂਦੇ, ਓਹ ਅੜਤਲ ਅੱਲਾ ਦੀ ਤਕਾਂਵਦੇ ਨੇ।

📝 ਸੋਧ ਲਈ ਭੇਜੋ