ਬਾਬੇ ਆਖਿਆ 

ਪਾਣੀ ਪਿਤਾ

ਪਿਤਾ ਲੋੜ ਮੁਤਾਬਿਕ

ਉਬਲਣ ਲਗਦਾ 

ਬਰਫ਼ ਹੋਣ ਲਗਦਾ

ਹੜ ਵਾਂਗੂੰ ਰੋੜ੍ਹ ਸੁੱਟਦਾ 

ਆਪਣੇ ਬੱਚਿਆਂ ਦੇ

ਰਾਹਾਂ ਦੀਆਂ ਅਟਕਲਾਂ

ਕਦੇ ਕਿਨਾਰਿਆਂ ਅੰਦਰ

ਵਹਿ ਕੇ ਗ੍ਰਿਹਸਤੀ ਦੀ ਨੈਂ

ਤਾਈਂ ਸਾਵਾਂ ਤੋਰਦਾ

ਪਾਣੀ ਹੋ ਕੇ ਆਪਣਾ

ਧਰਮ ਨਿਭਾਉਂਦਾ

ਪਿਤਾ

📝 ਸੋਧ ਲਈ ਭੇਜੋ