ਬਦਲਦੀ ਦੁਨੀਆ

ਮੈਂ ਦੁਨੀਆ ਵੇਖੀ 

ਦੁਨੀਆ ਦੇ ਬੰਦੇ ਵੀ ਵੇਖੇ 

ਮੈਂ ਪ੍ਰੇਮੀ ਵੇਖੇ

ਪਿਆਰ ਦੇ ਪੁਜਾਰੀ ਵੀ ਵੇਖੇ

ਵਾਅਦਾ ਵਫ਼ਾ ਦਾ ਕਰ

ਬੇਵਫ਼ਾਈ ਕਰਦੇ ਵੀ ਵੇਖੇ

ਦਾਅਵਾ ਹੱਕ ਦਾ ਕਰ 

ਹਕਵਾਈ ਕਰਦੇ ਵੀ ਵੇਖੇ

ਪਿਆਰ ਦੇ ਬੁੱਤਾਂ ਨੂੰ ਪੂਜਦੇ 

ਪਾਖੰਡੀ ਪੁਜਾਰੀ ਵੀ ਵੇਖੇ 

ਜ਼ਹਿਰ ਵਿੰਨ੍ਹੇ ਮਿੱਠੇ ਤੀਰ ਮਾਰਦੇ 

ਵੱਡੇ ਸ਼ਿਕਾਰੀ ਵੀ ਵੇਖੇ

ਪਿਆਰ ਇਕ ਧੋਖਾ ਹੈ

ਵਫ਼ਾ ਇੱਕ ਛਲਾਵਾ ਹੈ 

ਹੁਣ ਚਾਲ ਸਮੇਂ ਦੀ

ਬਦਲ ਗਈ ਹੈ ਯਾਰ

ਰਖਵਾਲਾ ਹੀ ਮਨੁੱਖ ਦਾ 

ਕਾਤਲ ਬਣਦਾ ਜਾ ਰਿਹਾ ਹੈ 

ਹੁਣ ਤਾਂ ਨਹੁੰਆਂ ਨਾਲੋਂ 

ਮਾਸ ਵੱਖ ਹੁੰਦਾ ਜਾ ਰਿਹਾ ਹੈ 

ਹਰ ਮਨੁੱਖ ਦਾ ਕਿਰਦਾਰ

ਡਿੱਗਦਾ ਜਾ ਰਿਹਾ ਹੈ 

ਹੁਣ ਤਾਂ ਹਿੰਮਤ ਤੇ

ਦਲੇਰੀ ਦੀ ਲੋੜ ਹੈ ਸਾਨੂੰ 

ਤੁਹਾਡੀ ਅਣਖ ਦੀ ਮਜ਼ਬੂਤੀ 

ਤੇ ਦ੍ਰਿੜਤਾ ਦੀ ਲੋੜ ਹੈ ਸਾਨੂੰ 

ਸ਼ਾਇਦ ਤੁਹਾਡਾ ਸੰਕਲਪ ਹੀ 

ਮਨੁੱਖ ਦਾ ਵਿਸ਼ਵਾਸ ਬਣ ਜਾਵੇ

📝 ਸੋਧ ਲਈ ਭੇਜੋ