ਬਹੁਤ ਦੇਰ ਪਹਿਲਾਂ
ਤੈਨੂੰ ਦਫ਼ਨਾ ਤਾਂ ਗਿਆ ਸਾਂ
ਮੈਨੂੰ ਯਾਦ ਹੈ
ਗੋਰਕਨ ਨੇ ਮੱਯਤ ਨੂੰ
ਕਬਰ 'ਚ ਉਤਾਰ
ਕਿਹਾ ਗੁਲਾਬ ਜਲ ਛਿੜਕਿਆ ਸੀ
ਫਿਰ ਸਭ ਨੇ ਉਸਤੇ
ਮਿੱਟੀ ਵੀ ਪਾਈ ਸੀ
ਪਰ ਫਿਰ ਕਿਉਂ
ਤੇਰੀ ਕਬਰ ਤੇ ਆ ਜਾਂਦਾ ਹਾਂ
ਆਪਣੀ ਗ੍ਰਹਿਣੀ ਰੂਹ ਨਾਲ
ਚੁੱਪ ਕਰਕੇ ਬੈਠਾ ਰਹਿੰਦਾ ਹਾਂ
ਤੇ ਸੋਚਦਾ ਹਾਂ
ਸ਼ਾਇਦ ਤੇਰੇ ਨਾਲ ਹੀ ਦਫ਼ਨ ਹੋ ਗਿਆ ਹਾਂ