ਬੈਠ ਤੱਤੀ ਤਵੀ ਉੱਤੇ ਚੌਕੜਾਂ ਸੀ ਮਾਰਕੇ
ਭਾਣਾ ਸਾਨੂੰ ਮੰਨਣਾ ਸਿਖਾਇਆ ਗੁਰੂ ਪੰਜਵੇਂ
ਤੱਪਦੇ ਮਹੀਨੇ ਵਿੱਚ ਤੱਪਦੀ ਦੁਪਿਹਰ ਵਿੱਚ
ਰੇਤ ਸੀਸ ਤੱਪਦਾ ਪੁਆਇਆ ਗੁਰੂ ਪੰਜਵੇਂ
ਹੱਕ ਅਤੇ ਸੱਚ ਲਈ ਹੋਕੇ ਕੁਰਬਾਨ ਗੁਰਾਂ
ਕੁਰਬਾਨੀਆਂ ਦਾ ਪਾਠ ਪੜਾਇਆ ਗੁਰੂ ਪੰਜਵੇਂ
ਸਿਰਤਾਜ ਸ਼ਹੀਦਾ ਦੇ ਗੁਰੂ ਇਤਿਹਾਸ ਵਿੱਚ,
ਸ਼ਹਾਦਤਾਂ ਦਾ ਬੂਟਾ ਐਮ.ਏ.ਲਾਇਆ ਗੁਰੂ ਪੰਜਵੇਂ।