ਸਾਫ਼ੀ ਸਿਰ 'ਤੇ ਬੰਨ ਨਾ ਜਾਣੇ
ਢਬ ਕੀ ਜਾਣੇ ਪੱਗਾਂ ਦਾ?
ਮਿਰਗ-ਛੋਨਿਆਂ ਨੂੰ ਕੀ ਜਾਣੇ
ਵਾਗੀ ਗਾਵਾਂ-ਮੱਝਾਂ ਦਾ?
ਠੱਗ-ਬੂਟੀ ਕੀ ਕਰਨੀ ਓਹਨੇ
ਅੱਖ-ਅਣੀ ਹੀ ਘਾਇਲ ਕਰੇ?
ਬੰਦੂਕ-ਪੰਧ ਤੋਂ ਹਰਨੇ ਫੜਦਾ
ਝੁੰਡ ਜਿਉਂ ਸ਼ੀਹਾਂ ,ਸੱਗਾਂ ਦਾ।
ਦੀਦ-ਦਰਸ਼ ਨੂੰ ਭੋਗਣ ਪਿਛੋਂ
ਚੰਨ-ਚੌਥ ਨਾ ਮਾੜਾ ਲੱਗੇ।
ਫਿਰ ਬੇਰ-ਉਨਾਬੀ ਬਣ ਜਾਵੇ
ਬੂਟਾ ਕਾਹੀ ਦੱਭਾਂ ਦਾ।
ਸੁਆਹ-ਲਿੱਪੇ ਨੂੰ ਚੁਭਦੀ ਰਹਿੰਦੀ
ਚਮਕ-ਸਨੂਰੀ ਪਿੰਡਿਆਂ ਦੀ।
ਮੋਨ-ਮਦਾਰੀ ਦੱਸ ਕੀ ਸਮਝੇ
ਰੁਖ ਮਹਿੰਦੀ-ਰੱਤੇ ਪੱਬਾਂ ਦਾ?