ਬੇਵਫ਼ਾਈ ਦੀ ਹੂਕ

ਬੇਵਕਤ ਸਾਰੰਗੀ ਤੋਂ,

ਕਿਸੇ ਨੇ ਬਿਰਹੋਂ ਦੀ ਤਾਨ ਛੇੜੀ

ਤਾਨ 'ਚੋਂ ਕਿਸੇ ਵੀਰਾਨੇ 'ਚ ਬੈਠੇ

ਕਿਸੇ ਬੇਵਫ਼ਾ ਦੀ ਹੂਕ ਨਿਕਲੀ

ਜਿਉਂ ਰਾਤ ਨੂੰ ਬੂਹੇ ਦੇ ਬਾਹਰ

ਕਿਸੇ ਕੁੱਤੇ ਦੇ

ਰੋਣ ਦੀ ਆਵਾਜ਼ ਆਵੇ

ਅਭੁੱਲ ਸੱਜਣ ਦੀਆਂ ਯਾਦਾਂ ਨੂੰ

ਗ਼ਮਾਂ ਦੇ ਮੋਤੀਏ ਨਾਲ

ਪਰੋਈ ਜਾਵੇ

ਖ਼ੁਰ-ਖ਼ਰ ਕੇ

ਹੱਡਾਂ ਦਾ ਮਾਸ ਹੁਣ ਤਾਂ

ਨਾਲ ਜਾਕੀ

ਜਿਸਮ ਹੱਡਾ-ਰੋੜੀ ਬਣੀ ਜਾਵੇ

ਖਲੀ - ਉਚ

ਤਾਂਘ ਮਿਲਣੇ ਦੀ ਫੇਰ ਵੀ ਮੁੱਕਦੀ ਨਾ

ਕੱਚੇ ਘੜੇ ਤੇ ਸੋਹਣੀ

ਫੇਰ ਵੀ ਤਰੀ ਜਾਵੇ

📝 ਸੋਧ ਲਈ ਭੇਜੋ