ਬਹੁਤ ਭਿਅੰਕਰ ਹੈ
ਕਿਸੇ ਬੂਹੇ ਦਾ
ਹਉਕੇ ਭਰਨਾ
ਤੇ ਉਦਾਸ ਹੋਣਾ—
ਗਲੋਬੀ ਆਫ਼ਤਾਂ ‘ਤੇ
ਘਰ ਦੀਆਂ ਕੰਧਾਂ- ਛੱਤਾਂ ਟੁੱਟਣ ‘ਤੇ....
ਪਰ ਚੰਗਾ ਹੈ ਕਰਨਾ ਫੇਰ ਹੌਸਲਾ
ਉਸਦਾ ਭਾਣਾ ਮੰਨਣ ਲਈ
ਉਸ ਦੀ ਰਜ਼ਾ ‘ਚ ਰਾਜ਼ੀ ਰਹਿਣ ਲਈ
ਤੇ ਮੁੜ ਬਣਾਉਣ ਲਈ
ਪਹਿਲਾਂ ਵਰਗਾ ਘਰ
ਬਹੁਤ ਬਹੁਤ ਹੀ ਭਿਅੰਕਰ ਹੈ—
ਸ਼ਬਦ ਨੂੰ ਵੇਚਣ ਤੁਰ ਪੈਣਾ
ਸ਼ਬਦ ਬਾਰੇ ਬਕਵਾਸ ਕਰਨਾ
ਮਾਸੂਮ ਚਿਹਰਿਆਂ ਨੁੰ ਅਸ਼ੁੱਧ ਪੜ੍ਹਾਉਣਾ
ਤੇ ਗੁਰੂ ਦੀ ਚੁਗਲੀ ਕਰਨੀ।