ਵੀਰਾਨ ਧਰਤੀ
ਵੀਰਾਨ ਵਾਤਾਵਰਣ
ਤੇ ਵੀਰਾਨੀ 'ਚ ਪੁੰਗਰਿਆ
ਮੇਰੀ ਪ੍ਰੀਤ ਦਾ ਬੂਟਾ
ਦੇਹ ਹੰਝੂਆਂ ਦਾ ਪਾਣੀ
ਪਾ ਹਉਕਿਆਂ ਦਾ ਚੋਗਾ
ਇਹ ਬੂਟਾ ਜੋ ਮੈਂ ਪਾਲਿਆ
ਬਣ ਹਨੇਰੀ ਆਈ
ਕਹਿਰ ਤੂਫ਼ਾਨੀ ਆਇਆ
ਜ਼ਲਜ਼ਲਾ ਬਰਫ਼ਾਨੀ ਆਇਆ
ਧਰਤੀ ਦੀ ਹਿੱਕ ਹਿੱਲੀ
ਪ੍ਰੀਤ ਬੂਟਾ ਵੀ ਹਿਲਿਆ
ਡਗਮਗਾਉਂਦਾ ਰਿਹਾ ਚਿਰ ਤਾਈਂ
ਤੇ ਢਹਿ-ਢੇਰੀ ਹੋ ਗਿਆ
ਹਸਰਤਾਂ ਨੂੰ ਦਬੋਚ ਕੇ
ਧੁਖ਼ ਕੇ ਚੰਗਿਆੜੇ ਵਾਂਗ
ਪਰ ਫੇਰ ਧੁਖ਼ਦਾ ਰਿਹਾ
ਮਿੱਟੀ ਸੰਗ ਮਿੱਟੀ ਹੋ ਗਿਆ?