ਚੁੱਪ ਬੈਠੀਂ ਨਾ ਮਿੱਟੀ

ਚੁੱਪ ਬੈਠੀਂ ਨਾ ਮਿੱਟੀ ਦਿਆ ਬਾਵਿਆ ਵੇ,

ਕਿਹੜਾ ਸੂਰਮਾਂ ਖਿੱਚ ਲਊ ਜ਼ੁਬਾਨ ਤੇਰੀ !

ਤੇਰੇ ਸਾਹਾਂ ਦੀ ਗਿਣਤੀ ਨਹੀਂ ਬਦਲ ਸਕਦਾ ! ਹਾਏ ਬਦਲ ਸਕਦਾ

ਜ਼ਮੀਰ ਹੋਣੀ ਨਹੀਂ ਸੌਖੀ ਨਿਲਾਮ ਤੇਰੀ

ਤੇਰੇ ਬੋਲਣ ਤੋਂ ਹੈ ਇਤਰਾਜ਼ ਉਹਨੂੰ 

ਉਹਨੂੰ ਗੀਤ ਤੇਰੇ ਤੋਂ ਖ਼ੌਫ਼ ਆਵੇ 

ਉਹ ਤਾਂ ਨ੍ਹੇਰੇ ਵਿੱਚ ਮਾਰਦਾ ਫਿਰੇ ਫੂਕਾਂ, ਬਈ ਫਿਰੇ ਫੂਕਾਂ

ਦੀਪ ਮਸਤਕ ਦਾ ਬੱਝ ਕੇ ਜਗੀ ਜਾਵੇ

ਤੇਰੀ ਬੜ੍ਹਕ ਨਾਲ ਵੈਰੀ ਨੇ ਭਿੱਜ ਜਾਣਾ, ਹਾਏ ਭਿੱਜ ਜਾਣਾ 

ਸਲਾਮਤ ਰਹਿਣੀ ਐਂ ਤੇਗ ਤੇ ਮਿਆਨ ਤੇਰੀ !

ਚੁੱਪ ਬੈਠੀਂ ਨਾ ਮਿੱਟੀ ਦਿਆ ਬਾਵਿਆ ਉਏ, 

ਕਿਹੜਾ ਆਣਕੇ ਖਿੱਚ ਲਊ ਜ਼ੁਬਾਨ ਤੇਰੀ !

📝 ਸੋਧ ਲਈ ਭੇਜੋ