ਕੰਪਿਊਟਰੀਕਰਨ

ਕੰਪਿਊਟਰ ਕੀ ਕੀ ਕਰੇਗਾ

ਕੀ ਕੰਪਿਊਟਰ ਮੋਹ ਕਰੇਗਾ

ਕੀ ਕੰਪਿਊਟਰ ਹਮਦਰਦੀ ਵੀ ਕਰੇਗਾ???

ਕੰਪਿਊਟਰ ਤਾਂ ਬਣਾ ਲਿਆ ਮਨੁੱਖ ਨੇ

ਪਰ ਨਹੀਂ ਬਣਾ ਸਕਦਾ ਕੰਪਿਊਟਰ

ਕਦੇ ਵੀ

ਮਨੁੱਖ ਨੂੰ

ਰੁੱਖ ਨੂੰ

ਤੇ ਧੁੱਪ ਨੂੰ

ਨਹੀਂ ਪ੍ਰਗਟਾਅ ਸਕਦਾ ਕੰਪਿਊਟਰ

ਕਦੇ ਵੀ ਮਨੁੱਖ ਦੇ ਮੋਹ ਨੂੰ

ਜੀਅ ਜੰਤ ਦੀ ਭੁੱਖ ਨੂੰ

ਤੇ ਮੱਥੇ ਅੰਦਰਲੇ ਚਿੰਤਨ ਨੂੰ

ਕੀ ਕੀ ਦੇ ਸਕੇਗਾ ਇਹ ਕੰਪਿਊਟਰ?

ਕੀ ਇਹ ਸੱਥਰ ਤੇ ਬੈਠੇਗਾ

ਕੀ ਇਹ ਅਰਥੀ ਚੁੱਕ ਸਕੇਗਾ??

ਮਨੁੱਖ ਨੂੰ ਤਾਂ ਪਵੇਗੀ ਹੀ ਲੋੜ

ਫੁੱਲਾਂ ਦੀ

ਖੰਭਾਂ ਦੀ

ਖੁਰਲੀਆਂ ਦੀ

ਧੁੱਪ-ਰੰਗਾਂ

ਤੇ ਹੋਰ ਘਰਾਂ ਦੀ ਵੀ ...

📝 ਸੋਧ ਲਈ ਭੇਜੋ