ਡੱਡਾ ਆਖਦਾ ਡਰੀਂ ਖ਼ਦਾਇ ਕੋਲੋਂ, ਖ਼ੁਦੀ ਵਾਲੜੇ ਅੰਤ ਹੋ ਖੈ ਚੱਲੇ। 

ਭਾਰ ਲੱਦ ਗਏ ਵਾਂਗ ਮੁਸਾਫ਼ਰਾਂ ਦੇ, ਲੱਖ ਮੇਰੀਆਂ-ਮੇਰੀਆਂ ਕਹਿ ਚੱਲੇ। 

ਛੱਡ ਦੌਲਤਾਂ ਧਨੀ ਖ਼ਜ਼ਾਨਿਆਂ ਨੂੰ, ਸਾਡੇ ਅੱਖੀਏਂ ਦੇਖਦੇ ਸੈ ਚੱਲੇ। 

ਆਖ਼ਰ ਕਾਰ ਜਹਾਨ ਤੋਂ ਝਾੜ ਪੱਲੇ, ਲੱਖ ਰਾਜ ਦੇ ਤਖ਼ਤ ਮੇਂ ਬਹਿ ਚੱਲੇ। 

ਮੰਦਰ ਮੋਹਲਤਾਂ ਨਾਲ ਜੋ ਉੱਸਰੇ ਸੀ, ਇਕ ਪਲਕ ਵਿੱਚ ਦੇਖ ਲੈ ਢਹਿ ਚੱਲੇ। 

ਕਲ੍ਹ ਹੋਣਗੇ ਦੂਰ ਜ਼ਰੂਰ ਜਾਨੀ, ਅੱਜ ਵਹਿਣ ਜੋ ਨਦੀ ਦੇ ਵਹਿ ਚੱਲੇ। 

ਚੱਲੇ ਗਏ ਸੀ ਭਗਤ ਜੋ ਸ਼ਕਤਿ ਵਾਲੇ, ਜਿਹੜੇ ਜਗਤ ਬੁਲਾਂਵਦੇ ਜੈ ਚੱਲੇ। 

ਆਨ ਪਹੁੰਚਿਆ ਵਕਤ ਅਖ਼ੀਰ ਦਾ ਏ, ਰੂਹ-ਬੁੱਤ ਨੂੰ ਮਾਮਲੇ ਪੈ ਚੱਲੇ।

ਦਯਾ ਸਿੰਘ ਅਖ਼ੀਰ ਨੂੰ ਜਿੰਦ ਕਹਿੰਦੀ, ਹਾਇ-ਹਾਇ ਵੇ ਬਾਬਲਾ ਲੈ ਚੱਲੇ

📝 ਸੋਧ ਲਈ ਭੇਜੋ