ਦਰਦ ਹੋਵੇ ਤਾਂ 

ਨੀਰ ਵਗਦੇ ਨੇ

ਹੰਝੂਆਂ ਦਾ ਵਹਿਣਾ 

ਕੋਈ ਰੋਗ ਨਹੀਂ

ਵਿਯੋਗ ਹੋਵੇ ਤਾਂ

ਨੀਰ ਵਗਦੇ ਨੇ

ਭਰਮਾਂ ਦਾ ਰਹਿਣਾ

ਕੋਈ ਅਜੀਬ ਨਹੀਂ

ਤੜਪ ਹੋਵੇ ਤਾਂ

ਨੀਰ ਵਗਦੇ ਨੇ

ਜੁਦਾਈ ਦਾ ਸਹਿਣਾ

ਕੋਈ ਔਖਾ ਨਹੀਂ

ਵਸਲ ਹੋਵੇ ਤਾਂ

ਨੀਰ ਵਗਦੇ ਨੇ

📝 ਸੋਧ ਲਈ ਭੇਜੋ