ਤੇਰੇ ਗ਼ਮਾਂ ਦੀ ਕਹਾਣੀ ਹੀ ਅਜੀਬ ਹੈ
ਤੇਰੇ ਦੁੱਖਾਂ ਦੀ ਸਰਗਮ ਵੀ ਅਜੀਬ ਹੈ
ਤੇਰੇ ਦਰਦਾਂ ਦੀ ਰਾਤ ਕਾਲੀ ਮੱਸਿਆ ਬਣੀ ਹੈ
ਮੈਂ ਚਾਹਿਆ
ਤੇਰੇ ਗ਼ਮਾਂ ਦੁੱਖਾਂ ਤੇ ਦਰਦਾਂ ਦਾ ਹਿੱਸਾ ਵੰਡਾਵਾਂ
ਮੈਂ ਚਾਹਿਆ
ਤੇਰੇ ਲਈ ਮੈਂ ਪੱਤਝੜ ਦੀ ਸ਼ਾਮ ਹਨੇਰੀ ਬਣਾਂ
ਮੈਂ ਚਾਹਿਆ
ਤੇਰੇ ਲਈ ਮੈਂ ਸਮੁੰਦਰ 'ਚ ਉੱਠ ਰਿਹਾ ਤੂਫ਼ਾਨ ਬਣਾਂ
ਮੈਂ ਚਾਹਿਆ
ਤੇਰੇ ਲਈ ਮੈਂ ਪਹਾੜ ਚੋਂ ਫੁੱਟ ਕੇ ਨਿਕਲਿਆ ਇਕ ਲਾਵਾ ਬਣਾਂ
ਬਣਾਂ ਇਕ ਐਸੀ ਸ਼ਕਤੀ
ਕਿ ਸਭ ਲਈ ਮੈਂ ਉਦਾਹਰਣ ਬਣਾਂ
ਸਮਾਜ ਦੀਆਂ ਜੰਜ਼ੀਰਾਂ ਤੋਂ ਰਸਮੋ ਰਿਵਾਜਾਂ ਦੇ ਬੰਧਨ ਤੋਂ
ਜਾਤ-ਪਾਤ ਦੀ ਦੀਵਾਰਾਂ ਤੋਂ
ਤੈਨੂੰ ਮੁਕਤ ਕਰਾਵਾਂ
ਤੇ ਫੇਰ
ਕਿਤੇ ਦੂਰ ਕਿਸੇ ਟਿੱਲੇ ਤੇ ਬਹਿ
ਤੇਰੇ ਗ਼ਮਾਂ-ਦੁੱਖਾਂ-ਦਰਦਾਂ ਦਾ ਸਾਂਝੀਵਾਲ ਬਣਾਂ