ਧੱਧਾ ਧ੍ਰਿਗ ਹੈ ਤਿਨ੍ਹਾਂ ਦੇ ਜੀਵਨੇ ਨੂੰ, ਜਿਨ੍ਹਾਂ ਨਹੀਂ ਕਰਤਾਰ ਦਾ ਜਾਪ ਕੀਤਾ।

ਆਏ ਜੱਗ ਤੇ ਵਾਸਤੇ ਬੰਦਗੀ ਦੇ, ਕੰਮ ਹੋਰ ਦਾ ਹੋਰ ਰਾਸ ਕੀਤਾ।

ਝੂੱਠੀ ਗੱਲ ਨੂੰ ਮੰਨਿਆ ਸੱਚ ਕਰਕੇ, ਵਾਂਗ ਉਲੂਆਂ ਦਿਨ ਤੋਂ ਰਾਤ ਕੀਤਾ।

ਕੌਣ ਸੱਤ ਤੇ ਕੌਣ ਅਸਤ ਹੈ ਜੀ, ਏਸ ਗੱਲ ਦਾ ਨਹੀਂ ਕਿਆਸ ਕੀਤਾ।

ਮਾਇਆ ਸਰਪ ਦੀ ਅੰਤ ਨੂੰ ਖਾਇ ਲੈਸੀ, ਚੰਗਾ ਜਾ ਕੇ ਲੋਭ ਨੂੰ ਪਾਪ ਕੀਤਾ।

ਲੱਗ ਰਿਹਾ ਸੁਆਦ ਮੇਂ ਦਿਨੇ-ਰਾਤੀਂ, ਮੱਖੀ ਪੁਰਸ਼ ਤੇ ਲੋਭ ਮਿਠਾਸ ਕੀਤਾ।

ਕੋਈ ਵਿਰਲੇ ਜੱਗ ਤੇ ਤੱਤ-ਸਾਧੂ, ਜਿਨ੍ਹਾਂ ਭਜਨ ਸਵਾਸ-ਸਵਾਸ ਕੀਤਾ

ਯਾਰ ਜਾਣਿਆਂ ਇੱਕ ਪਰਮਾਤਮਾ ਨੂੰ, ਨਹੀਂ ਨਾਲ ਜਹਾਨ ਦੇ ਸਾਕ ਕੀਤਾ।

ਪੰਚ ਚੋਰ ਸਰੀਰ ਦੇ ਕੈਦ ਕੀਤੇ, ਹੈ ਮੇਂ ਹੰਗਦਾ ਪਾਰ ਨਾਸ ਕੀਤਾ।

ਅੱਖਰ ਦਿਲ ਮੇਂ ਨਾਮ ਦੇ ਲਿਖਦੇ ਹੈ, ਸੁਰਤ ਸ਼ਬਦ ਦਾ ਕਲਮ ਦੁਆਤ ਕੀਤਾ।

ਛੱਡ ਗਏ ਕਚਹਿਰੀਆਂ ਮਜਲਸਾਂ ਨੂੰ, ਬੈਠ ਵੱਖਰੇ ਜੋਗ-ਅਭਿਆਸ ਕੀਤਾ।

ਸੋਈ ਕਦੇ ਮਦਰਸਿਆਂ ਵਿੱਚ ਪੜ੍ਹਦੇ, ਜਿਨ੍ਹਾਂ ਸੋਹੰ ਜਾਪ ਦਾ ਪਾਠ ਕੀਤਾ

ਓਹ ਚੱਖਦੇ ਜੱਗ ਦੇ ਮਦਰ ਝੂਠੇ, ਜਿਨਾਂ ਆਬਹਯਾਤ ਗਲਾਸ ਪੀਤਾ।

ਦੇਵਾ ਸਿੰਘ ਫੇਰ ਸਰਬ ਹੀ ਛੋਡ ਜਾਂਦੇ, ਇਕ ਨਾਮ ਨੇ ਧੁਰ ਦਾ ਸਾਥ ਕੀਤਾ । 

📝 ਸੋਧ ਲਈ ਭੇਜੋ