ਧੰਨ ਧੰਨ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਜੀ ਦੀ
ਚਾਨਣ ਹੈ ਵੰਡਦੀ ਜੋ ਸਾਰੇ ਸੰਸਾਰ ਨੂੰ ।
ਸਭੇ ਸਾਂਝੀਵਾਲਤਾ ਦਾ ਦੇਕੇ ਉਪਦੇਸ਼ ਉੱਚਾ
ਦੁਈ ਤੇ ਦਵੈਤ ਵਾਲੇ ਕੱਟਦੀ ਵਿਚਾਰ ਨੂੰ ।
ਨਿਮਰਤਾ ਦੇ ਨਾਲ ਸਦਾ ਜਿਉਣ ਦਾ ਸਬਕ ਦਿੰਦੀ
ਮਨਾਂ ਵਿੱਚੋਂ ਦੂਰ ਕਰੇ ਗੁਰਬਾਣੀ ਹੰਕਾਰ ਨੂੰ ।
ਭਰਮਾਂ-ਪੰਖਡਾਂ ਵਾਲੇ ਜਾਲ ਵਿੱਚੋਂ ਕੱਢ ਦੀ ਹੈ
ਸੱਚ ਨਾਲ ਜੋੜੇ (ਐਮ,ਏ) ਹਰ ਨਰ ਨਾਰ ਨੂੰ ।।