ਧੰਨ ਧੰਨ ਰਾਮਦਾਸ ਸੋਢੀ

ਧੰਨ ਧੰਨ ਰਾਮਦਾਸ ਸੋਢੀ ਸੁਲਤਾਨ ਗੁਰੂ

ਲਾਹੌਰ ਚੂੰਨਾ ਮੰਡੀ ਵਿਖੇ ਜਨਮ ਸੀ ਧਾਰਿਆ।

ਬਚਪਨ ਵਿੱਚ ਮਾਤਾ ਪਿਤਾ ਦੇ ਚਲਾਣੇ ਪਿਛੋਂ

ਬਾਸਰਕੇ ਆਣ ਸਮਾਂ ਨਾਨੀ ਕੋਲ ਗੁਜਾਰਿਆ

ਘੁੰਙਣੀਆਂ ਵੇਚਕੇ ਸੀ ਕਿਰਤ ਕਮਾਈ ਕੀਤੀ

ਲੈ ਲਓ ਘੁੰਙਣੀਆਂ ਹੋਕਾ ਗਲੀ ਗਲੀ ਮਾਰਿਆ

ਅਮਰਦਾਸ ਪਾਤਸ਼ਾਹ ਨੇ ਪੁੱਤਰੀ ਭਾਨੀ ਦੇ ਲਈ

ਯੋਗ ਵਰ ਵਜੋਂ ਆਪ ਤਾਈਂ ਸਤਿਕਾਰਿਆ।

ਮੁੱਖੋ ਜਿਨ੍ਹਾਂ ਸਿਮਰਿਆ ਧੰਨ ਗੁਰੂ ਰਾਮਦਾਸ

ਐਮ,ਏ ਜਨਮ ਸਭਨਾਂ ਆਪਣਾ ਸਵਾਰਿਆ

📝 ਸੋਧ ਲਈ ਭੇਜੋ