ਹੋਕਾ ਸੀ ਹੱਕ ਸੱਚ ਦਾ ਕਲਯੁੱਗ ਵਿੱਚ ਮਾਰਿਆ
ਧੰਨ ਗੁਰੂ ਨਾਨਕ ਲੱਖਾਂ ਡੁੱਬਦਿਆਂ ਨੂੰ ਤਾਰਿਆ
ਜਦੋਂ ਲੁਕਾਈ ਚਾਰਾਂ ਵਰਣਾਂ ਵਿੱਚ ਵੰਡੀ ਸੀ
ਧਾਰਿਆ ਜਨਮ ਗੁਰੂ ਜੀ ਵਿੱਚ ਤਲਵੰਡੀ ਸੀ
ਦੁਖੀਆਂ ਦਾ ਦੁੱਖ ਵੇਖ ਨਾ ਗਿਆ ਸਹਾਰਿਆ
ਧੰਨ ਗੁਰੂ ਨਾਨਕ ਲੱਖਾਂ ਡੁੱਬਦਿਆਂ ਨੂੰ ਤਾਰਿਆ
ਸੰਗ ਸੀ ਲੈ ਕੇ ਆਪਣੇ ਭਾਈ ਮਰਦਾਨੇ ਨੂੰ
ਦੁਨੀਆਂ ਨੂੰ ਤਾਰਨ ਤੁਰ ਪਏ ਛੱਡਕੇ ਮੋਦੀਖਾਨੇ ਨੂੰ
ਚਾਰੇ ਹੀ ਚੱਕ ਘੁੰਮ ਕੇ ਸੱਚ ਪ੍ਰਚਾਰਿਆ
ਧੰਨ ਗੁਰੂ ਨਾਨਕ ਲੱਖਾਂ ਡੁੱਬਦਿਆਂ ਨੂੰ ਤਾਰਿਆ
ਸੱਜਣ ਜੇ ਠੱਗਾਂ ਤਾਈਂ ਸਾਧ ਬਣਾ ਦਿੱਤਾ
ਭੂਮੀਏ ਜੇ ਚੋਰਾਂ ਨੂੰ ਮਾਰਗ ਵਿਖਾ ਦਿੱਤਾ
ਤੱਪਦਾ ਕੜਾਹਾ ਕੋਡੇ ਰਾਕਸ ਦਾ ਠਾਰਿਆ
ਧੰਨ ਗੁਰੂ ਨਾਨਕ ਲੱਖਾਂ ਡੁੱਬਦਿਆਂ ਨੂੰ ਤਾਰਿਆ
ਏਕੇ ਦਾ ਸਬਕ ਸਿਖਾਇਆ ਇੱਕ ਦੇ ਨਾਲ ਜੋੜਿਆ
ਸਦਾ ਹੀ ਭਲਾ ਸਰਬੱਤ ਦਾ ਸਤਿਗੁਰ ਨੇ ਲੋੜਿਆ
ਐਮ,ਏ ਦੇ ਗਿਆਨ ਦਾ ਛੱਟਾ ਚਾਨਣ ਖਿਲਾਰਿਆ
ਧੰਨ ਗੁਰੂ ਨਾਨਕ ਲੱਖਾਂ ਡੁੱਬਦਿਆਂ ਨੂੰ ਤਾਰਿਆ ।