ਧੰਨ ਮਾਤਾ ਗੰਗਾ ਕੁੱਖੋਂ ਨਗਰ ਵਡਾਲੀ ਵਿੱਚ,
ਧਾਰ ਆਏ ਛੇਵਾਂ ਅਵਤਾਰ ਹਰਗੋਬਿੰਦ ਜੀ ।
ਪੰਦਰਾਂ ਸੋ ਪਚਾਨਵੇਂ ਸੀ ਇੱਕੀ ਹਾੜ ਜਾਣ ਲਵੋ
ਪੈਦਾ ਹੋਏ ਦਿਨ ਸੋਮਵਾਰ ਹਰਗੋਬਿੰਦ ਜੀ ।
ਭਗਤੀ ਤੇ ਸਕਤੀ ਦੋਨਾਂ ਦਾ ਸੁਮੇਲ ਕੀਤਾ ।
ਮੀਰੀ,ਪੀਰੀ ਦੀਆਂ ਤੇਗਾਂ ਧਾਰ ਹਰਗੋਬਿੰਦ ਜੀ
ਐਮ,ਏ ਅਤਿ ਸੁੰਦਰ ਸਰੂਪ ਵਾਲੇ ਵਡ ਯੋਧੇ
ਮਹਾਂਬਲੀ ਸੱਚੀ ਸਰਕਾਰ ਹਰਗੋਬਿੰਦ ਜੀ ।
ਤਖ਼ਤ ਅਕਾਲ ਦਾ ਸੀ ਆਪ ਨੇ ਤਿਆਰ ਕਰ ,
ਸੁਰੂ ਕੀਤਾ ਢਾਡੀ ਦਰਬਾਰ ਹਰਗੋਬਿੰਦ ਜੀ ।
ਸ਼ਸਤਰ ਵਿੱਦਿਆ ਦੇ ਸਿੱਖਾਂ ਤਾਈ ਗੁਰ ਦਿੱਤੇ
ਹੱਥਾਂ ਚ ਫੜਾਈ ਤਲਵਾਰ ਹਰਿਗੋਬਿੰਦ ਜੀ ।
ਗੁਰੂ ਅਰਜਨ ਦੇਵ ਪਿਤਾ ਜੀ ਪਿਆਰੇ ਸਨ,
ਜਿਹਨਾਂ ਦੇ ਸੀ ਸੋਹਣੇ ਦੁਲਾਰ ਹਰਿਗੋਬਿੰਦ ਜੀ।
ਐਮ,ਏ ਅਤਿ ਸੁੰਦਰ ਸਰੂਪ ਵਾਲੇ ਵਡ ਯੋਧੇ
ਮਹਾਂਬਲੀ ਸੱਚੀ ਸਰਕਾਰ ਹਰਗੋਬਿੰਦ ਜੀ ।