ਧਰਤੀ ਨੇ ਕਿਹਾ

ਧਰਤੀ ਨੇ ਕਿਹਾ

ਪੁੱਤਰ! ਕੀ ਕਰੀ ਜਾਂਦੇ ਹੋ

ਮੇਰੀ ਮਾਂਗ ਵਿੱਚ ਜ਼ਹਿਰ ਦਾ ਸੰਧੂਰ ਭਰਕੇ

ਆਪ ਮਰੀ ਜਾਂਦੇ ਹੋ

ਨਿੱਕੀਆਂ-ਨਿੱਕੀਆਂ ਲੋੜਾਂ ਲਈ

ਮੇਰੇ ਸਾਹਾਂ ਵਿਚ ਵਿਸ਼ ਨਾ ਘੋਲੋ!

ਜੇ ਤੁਸੀਂ ਅਜੇ ਵੀ ਨਾ ਹਟੇ

ਤਾਂ ਮੈਂ ਬਾਂਝ ਹੋ ਜਾਵਾਂਗੀ।

📝 ਸੋਧ ਲਈ ਭੇਜੋ