ਦਿਲ ਦੀ ਮੈਲ
ਧੋਤੀ ਨਾ ਜਾਵੇ
ਭਾਵੇਂ ਮਲੀਏ ਵੱਟਣਾ ਲੱਖ ਵਾਰੀ
ਗੁਨਾਹਾਂ ਦੀ ਬਦਬੂ
ਲੁਕਾਈ ਨਾ ਜਾਵੇ
ਭਾਵੇਂ ਦੱਬੀਏ ਪਾਤਾਲਾਂ 'ਚ ਲੱਖ ਵਾਰੀ
ਗ਼ਮਾਂ ਦੀ ਭੜਾਸ
ਇੱਕਠੀ ਕੀਤੀ ਨਾ ਜਾਵੇ
ਭਾਵੇਂ ਹਸਰਤਾਂ ਨੂੰ
ਡੋਲੀ 'ਚ ਬਿਠਾਈਏ ਲੱਖ ਵਾਰੀ
ਦੋਸਤਾ !
ਪਿਆ ਭੁਲੇਖਾ
ਜ਼ਿੰਦਗੀ ਦਾ ਮੁੱਕਦਾ ਨਹੀਂ
ਭਾਵੇਂ ਆਂਦਰਾਂ ਦੀ ਡੋਰ
ਸੰਭਾਲੀਏ ਲੱਖ ਵਾਰੀ