ਦਿਵਸ ਰਾਤ ਨਿਰੰਤਰ ਤੁਰਦੇ

ਦਿਵਸ ਰਾਤ ਨਿਰੰਤਰ ਤੁਰਦੇ ਵਹਿਣ ਪਏ ਦਰਿਆ 

ਧਰਤੀ ਸੂਰਜ ਇਸ਼ਕ ਕਰੇਂਦੇ ਤਾਰੇ ਚੰਨ ਗਵਾਹ

ਕੁਦਰਤ ਦੀ ਸਭ ਕਰਨ ਇਬਾਦਤ ਸ਼ਬਦਾਂ ਦੀ ਦਰਗਾਹ 

ਸ਼ਬਦ ਆਪ ਹੀ ਨੂਰ ਇਲਾਹੀ ਆਪੇ ਸ਼ਬਦ ਖੁਦਾ

ਓਟ ਇਲਮ ਦੀ ਮਿਹਰ ਮਾਹੀ ਦੀ ਲੀਤੀ ਜੋਤ ਜਗਾ 

ਸੁੱਚਾ ਸ਼ਬਦ ਜੇ ਲੱਗਿਆ ਜੂਠਾ ਦੇਣਾ ਬਖਸ਼ ਗੁਨਾਹ

📝 ਸੋਧ ਲਈ ਭੇਜੋ