ਦੂਜਿਆਂ ਦੇ ਹਿੱਤਾਂ ਲਈ ਜੋ

ਦੂਜਿਆਂ ਦੇ ਹਿੱਤਾਂ ਲਈ ਜੋ ਮਰ ਜਾਂਦਾ ਏ । 

ਨਾਂ ਰੌਸ਼ਨ ਦੁਨੀਆਂ ਤੇ ਉਹ ਕਰ ਜਾਂਦਾ ਏ । 

ਓਸ ਪਾਰ ਜੇ ਜਾਣਾ 'ਡੀਕ ਨਾ ਮਾਜ਼ੀ ਨੂੰ 

ਹਿੰਮਤ ਵਾਲਾ ਘੜਿਆਂ ਤੇ ਤਰ ਜਾਂਦਾ ਏ । 

ਤੂੰ ਚਾਹੇ ਹੁਣ ਆਵੀਂ ਚਾਹੇ ਆਵੀਂ ਨਾ 

ਤੇਰੀ ਯਾਦ ਸਹਾਰੇ ਹੁਣ ਸਰ ਜਾਂਦਾ ਏ ।

ਉਸ ਰਾਹੀ ਨੇ ਮੰਜ਼ਿਲ ਯਾਰੋ ਕੀ ਪਾਉਣੀ 

ਜੋ ਆਪਣੇ ਪਰਛਾਵੇਂ ਤੋਂ ਡਰ ਜਾਦਾ ਏ । 

ਰੋਜ਼ੀ ਦੀ ਭਟਕਣ ਵਿਚ ਹਾਲਤ ਐਸੀ ਹੈ 

ਇਕ ਸ਼ਿਕਾਰੀ ਹੱਥ ਖਾਲੀ ਘਰ ਜਾਂਦਾ ਏ ।

📝 ਸੋਧ ਲਈ ਭੇਜੋ