ਦਰਿਆ ਦੇ ਕੰਢੇ ਤੁਰਦਿਆਂ
ਬਹੁਤ ਕੁਝ ਚੇਤੇ ਆਉਂਦਾ ਹੈ
ਦੁੱਧ ਚਿੱਟੀ ਵਾਲਾ ਬਿਰਧ ਬਾਪ
ਸੁਪਨਿਆਂ ਦੇ ਕੰਵਲ-ਫੁੱਲ ਬੀਜਦਾ-ਬੀਜਦਾ
ਗੁਲਾਬਾਂ ਦੀ ਬਗੀਚੀ ਸਿਰਜਦਾ
ਅਚਾਨਕ ਸੁਪਨਾ ਹੋ ਗਿਆ !
ਹਰ ਸਾਲ ਚਿਰਾਗ ਬਾਲਦੇ ਹਾਂ .
ਸਾਰੇ ਭੈਣ-ਭਰਾ ਇੱਕਠੇ ਬੈਠਕੇ
ਉਹ ਚਿਹਰਾ ਨਹੀਂ ਲੱਭਦਾ
ਬਿਰਧ ਮਾਂ ਦੀ ਵਧਦੀ ਉਮਰ
ਦਰਿਆ ਕਿਨਾਰੇ ਰੁੱਖੜੇ ਵਾਂਗ
ਦਿਲ ਨੂੰ ਡੋਬੂ ਪਾਉਂਦੀ ਹੈ
ਹਾਦਸਿਆਂ ਵਿੱਚ ਗੁਆਚੇ ਕਿੰਨੇ ਸਾਰੇ ਰਿਸ਼ਤੇ
ਇਸੇ ਦਰਿਆ ਵਿੱਚ ਰੁੜ੍ਹ ਗਏ ਹਨ
ਸਮਾਂ ਕਾਲ ਤੇ ਪਾਣੀ
ਕਿਸੇ ਦਾ ਲਿਹਾਜ਼ ਨਹੀਂ ਕਰਦੇ
ਸਾਰਾ ਕੁਝ ਰੋੜ੍ਹ ਕੇ ਲਈ ਜਾਂਦੇ ਹਨ