ਇਹ ਜਿੰਦਗੀ ਤਿਲਕਣਬਾਜੀ

ਇਹ ਜਿੰਦਗੀ ਤਿਲਕਣਬਾਜੀ ਹੈ ਥੋੜ੍ਹਾ ਪੈਰ ਸੰਭਲਕੇ ਧਰਿਆ ਕਰ ।

ਦੂਜਿਆਂ ਦੇ ਤੱਕ ਕੇ ਮਹਿਲਾਂ ਨੂੰ ਐਵੇਂ ਨਾ ਲਾਲਚ ਕਰਿਆ ਕਰ।

ਜੋ ਦਿੱਤਾ ਤੈਨੂੰ ਦਾਤੇ ਨੇ ਉਹ ਕਿਰਪਾ ਹੈ ਉਸ ਮਾਲਕ ਦੀ,

ਉਸਦੀ ਦਿੱਤੀ ਹੋਈ ਬਖਸ਼ਿਸ਼ ਨੂੰ ਪੈਰਾਂ ਦੇ ਹੇਠ ਨਾ ਦੜਿਆ ਕਰ।

ਦਾਤੇ ਦੇ ਹੱਥ ਵਡਿਆਈਆਂ ਨੇ ਜਿਨੂੰ ਚਾਹੇ ਉਸ ਨੂੰ ਦਿੰਦਾਂ ਹੈ

ਵੇਖ ਤੱਰਕੀ ਦੂਜਿਆਂ ਦੀ ਨਾ ਅੰਦਰੋਂ ਅੰਦਰੀ ਸੜਿਆ ਕਰ

ਨਹੀਂ ਅਵਾਜ਼ ਉਸ ਦੀ ਲਾਠੀ ਵਿੱਚ ਇਹ ਕਹਿੰਦੇ ਸੱਚ ਸਿਆਣੇ ਨੇ

ਕੋਈ ਕੰਮ ਕਰਨ ਤੋਂ ਪਹਿਲਾਂ ਬਸ ਧਿਆਨ ਇਸ ਗੱਲ ਦਾ ਧਰਿਆ ਕਰ

ਐਮ, ਏ ਫਲ ਆਖਰ ਮਿਲਦਾ ਹੈ ਸਭ ਕੀਤੇ ਹੋਏ ਕਰਮਾ ਦਾ

ਕਿਸੇ ਧੋਖੇ ਦੇ ਵਿੱਚ ਆਕੇ ਨਾ ਧੋਖਾ ਆਪਣਿਆਂ ਨਾਲ ਕਰਿਆ ਕਰ।

📝 ਸੋਧ ਲਈ ਭੇਜੋ